‘ਯੂਥ ਆਫ ਪੰਜਾਬ’ ਸੰਸਥਾ ਵਲੋਂ ਪਿੰਡ ਨਿਹੋਲਕਾ ਵਿਖੇ ਸਿਲਾਈ ਸੈਂਟਰ ਨੂੰ 10 ਮਸ਼ੀਨਾਂ ਭੇਟ

ਕੁਰਾਲੀ, 18 ਦਸੰਬਰ (ਸ.ਬ.) ਯੂਥ ਆਫ ਪੰਜਾਬ ਸੰਸਥਾ ਅਤੇ ਗ੍ਰਾਮ ਪੰਚਾਇਤ ਵਲੋਂ ਪਿੰਡ ਨਿਹੋਲਕਾ ਵਿਖੇ ਸ਼ੁਰੂ ਕੀਤੇ ਗਏ ਸਿਲਾਈ ਸੈਂਟਰ ਨੂੰ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ 10 ਸਿਲਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ| ਸਿਲਾਈ ਸੈਂਟਰ ਦਾ ਉਦਘਾਟਨ ਸੰਸਥਾ ਵਲੋਂ ਪਿੰਡ ਦੀ ਹੀ ਇੱਕ ਛੋਟੀ ਬੱਚੀ ਤੋਂ ਕਰਵਾਇਆ ਗਿਆ|
ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸ਼ੁਰੂ ਕੀਤੇ ਗਏ ਸਿਲਾਈ ਸੈਂਟਰ ਨੂੰ ਮਸ਼ੀਨਾਂ ਭੇਟ ਕਰਨ ਲਈ ਪਹੁੰਚੇ ਚੇਅਰਮੈਨ ਪਰਮਜੀਤ ਬੈਦਵਾਨ, ਸਰਪ੍ਰਸਤ ਜੈਲਦਾਰ ਚੈੜੀਆਂ ਅਤੇ ਪ੍ਰਧਾਨ ਰਮਾਕਾਂਤ ਕਾਲੀਆ ਨੇ ਦੱਸਿਆ ਕਿ ਸਿਲਾਈ ਕਢਾਈ ਦਾ ਕੋਰਸ 6 ਮਹੀਨਿਆਂ ਦ ਹੋਵੇਗਾ ਕੋਰਸ ਪੂਰਾ ਕਰ ਲੈਣ ਵਾਲੀਆਂ ਔਰਤਾਂ ਨੂੰ ਸੰਸਥਾ ਵਲੋਂ ਸਰਟੀਫੀਕੇਟ ਬਣਾਕੇ ਦਿੱਤਾ ਜਾਵੇਗਾ| ਜਿਸ ਨਾਲ ਉਹ ਘਰੇਲੂ ਰੁਜਗਾਰ ਜਾ ਕਿਸੇ ਵੀ ਸਰਕਾਰੀ ਪ੍ਰਾਈਵੇਟ ਸੰਸਥਾ ਵਿਚ ਨੌਕਰੀ ਕਰ ਸਕਦੀਆਂ ਹਨ| ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਵੱਖ ਵੱਖ ਸਕੂਲਾਂ ਵਿਚ ਸਮੇਂ ਸਮੇਂ ਤੇ ਬੱਚਿਆਂ ਨੂੰ ਪੜਾਈ ਲਿਖਾਈ ਲਈ ਸਟੈਸ਼ਨਰੀ ਦਾ ਸਮਾਨ ਅਤੇ ਸਰਦੀਆਂ ਦੇ ਮੌਸਮ ਨੂੰ ਮੱਦੇ ਨਜ਼ਰ ਰਖਦਿਆਂ ਗਰਮ ਕੱਪੜੇ ਤੇ ਬੂਟ ਵਰਦੀਆਂ ਵੀ ਦਿੱਤੀਆਂ ਜਾਂਦੀਆਂ ਹਨ|
ਇਸ ਦੌਰਾਨ ਪਿੰਡ ਦੇ ਜੰਮਪਲ ਅਤੇ ਅੰਤਰਾਸਟਰੀ ਪੱਧਰ ਤੇ ਖੇਡ ਹਾਕੀ ਵਿਚ ਨਾਮਣਾ ਖੱਟ ਚੁੱਕੇ ਖਿਡਾਰੀ ਹਰਜੀਤ ਸਿੰਘ ਤੁੱਲੀ ਦੀ ਮਾਤਾ ਬਲਵਿੰਦਰ ਕੌਰ ਦਾ ਸੰਸਥਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਮੌਕੇ ਬੋਲਦਿਆਂ ਪਿੰਡ ਦੇ ਸਰਪੰਚ ਗਰਮੇਲ ਸਿੰਘ ਨੇ ਕਿਹਾ ਕਿ ਤੁੱਲੀ ਨੇ ਖੇਡ ਹਾਕੀ ਵਿੱਚ ਵੱਧੀਆ ਪ੍ਰਦਰਸ਼ਨ ਕਰਕੇ ਪਿੰਡ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਸਾਰੇ ਪਿੰਡ ਨੂੰ ਉਸ ਤੇ ਮਾਣ ਹੈ|
ਇਸ ਮੌਕੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਰਮਾਕਾਂਤ ਕਾਲੀਆ ਪ੍ਰਧਾਨ ਯੂਥ ਆਫ ਪੰਜਾਬ ਰਿੰਕੂ ਖਰੜ ਓ ਐਸ ਡੀ, ਕੁਲਜੀਤ ਸਿੰਘ ਨਾਗਰਾ ਐਮ ਐਲ ਏ ਫਤਿਹਗੜ੍ਹ ਸਾਹਿਬ, ਲੱਕੀ ਕਲਸੀ ਗਣਜੀਤ ਸਿੰਘ ਕਾਕਾ, ਸੰਨੀ ਖਿਜ਼ਾਰਾਬਾਦ, ਪਿੰ੍ਰਸ ਸ਼ਰਮਾ, ਗਿੰਦੀ ਰਾਣੀ ਮਾਜਰਾ, ਭਾਰਤ ਭੂਸ਼ਨ, ਗੁਰਮੀਤ ਸਿੰਘ, ਬਾਬਾ ਹਰਜੀਤ ਸਿੰਘ ਹਨੀ ਕਲਸੀ, ਪਰਮਜੀਤ ਸਿੰਘ, ਹਰਜੀਤ ਸਿੰਘ, ਬਿੱਲਾ ਚੈੜੀਆ, ਭਜਨ ਸਿੰਘ, ਜੋਨੀ ਨਿਹੋਲਕਾ, ਹਰਦੇਵ ਸਿੰਘ ਮੈਡਮ ਸਿਮਰਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ|

Leave a Reply

Your email address will not be published. Required fields are marked *