ਯੂਥ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ

ਬਿਊਨਰਸ ਆਇਰਸ, 13 ਅਕਤੂਬਰ (ਸ.ਬ.) ਭਾਰਤੀ ਮਹਿਲਾ ਹਾਕੀ ਟੀਮ ਨੇ ਪੋਲੈਂਡ ਨੂੰ 3-0 ਨਾਲ ਹਰਾ ਕੇ ਯੂਥ ਓਲੰਪਿਕ ਖੇਡਾਂ ਦੀ ਹਾਕੀ ਫਾਈਨਲ ਮੁਕਾਬਲੇ ਦੇ ਸੈਮੀਫਾਈਨਲ ਵਿਚ ਦਾਖਲਾ ਕਰ ਲਿਆ| ਭਾਰਤ ਲਈ ਲਾਲਰੇਮਸਿਆਮੀ (10ਵਾਂ ਮਿੰਟ), ਕਪਤਾਨ ਸਲੀਮਾ ਟੇਟੇ (14ਵਾਂ) ਅਤੇ ਬਲਜੀਤ ਕੌਰ ਨੇ ਗੋਲ ਕੀਤੇ| ਪਹਿਲੇ ਹਾਫ ਵਿੱਚ ਪੋਲੈਂਡ ਨੂੰ ਦੂਜੇ ਮਿੰਟ ਵਿੱਚ ਗੋਲ ਕਰਨ ਦਾ ਮੌਕਾ ਮਿਲਿਆ ਪਰ ਵਿਕਟੋਰੀਆ ਜਿਮਰਮੈਨ ਭਾਰਤੀ ਗੋਲਕੀਪਰ ਬਿਛੂ ਖਰੀਬਾਨ ਨੂੰ ਚਕਮਾ ਨਹੀਂ ਦੇ ਸਕੀ| ਭਾਰਤ ਦੀ ਮੁਮਤਾਜ ਖਾਨ ਵੀ ਗੋਲ ਕਰਨ ਦੇ ਕਰੀਬ ਪਹੁੰਚੀ ਪਰ ਵਿਰੋਧੀ ਗੋਲਕੀਪਰ ਨੇ ਉਸ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ| ਲਾਲਰੇਮਸਿਆਮੀ ਨੇ 10ਵੇਂ ਮਿੰਟ ਵਿੱਚ ਗੋਲ ਕਰ ਕੇ ਭਾਰਤ ਨੂੰ ਬੜ੍ਹਤ ਦਿਵਾਈ| ਭਾਰਤ ਦੀ ਬੜ੍ਹਤ 14ਵੇਂ ਮਿੰਟ ਵਿੱਚ ਸਲੀਮਾ ਨੇ ਦੁਗਣੀ ਕੀਤੀ ਜਦਕਿ ਇਸੇ ਮਿੰਟ ਬਲਜੀਤ ਨੇ ਤੀਜਾ ਗੋਲ ਕੀਤਾ|

Leave a Reply

Your email address will not be published. Required fields are marked *