ਯੂਥ ਕਾਂਗਰਸੀ ਆਗੂ ਮਨਜੋਤ ਨੇ ਮੋਹਾਲੀ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜਨ ਦਾ ਦਾਅਵਾ ਠੋਕਿਆ

SAS Nagar, August 16 (Kuldeep Singh) ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਮਨਜੋਤ ਸਿੰਘ ਨੇ ਮੋਹਾਲੀ ਵਿਧਾਨ ਸਭਾ ਹਲਕੇ ਲਈ ਸਾਲ 2017 ਵਿਚ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜਨ ਦਾ ਦਾਅਵਾ ਠੋਕ ਦਿੱਤਾ ਹੈ| ਬੀਤੇ ਦਿਨੀ ਮਨਜੋਤ ਪਾਰਟੀ ਦੇ ਚੰਡੀਗੜ• ਦਫਤਰ ਵਿਖੇ ਆਪਣੀ ਉਮੀਦਵਾਰੀ ਦੇ ਦਾਅਵੇ ਲਈ ਨਾਮਜ਼ਦਗੀ ਪੇਪਰ ਦਾਖਲ ਕੀਤੇ| ਇਸ ਮੌਕੇ ਉਨ•ਾਂ ਨਾਲ ਵੱਡੀ ਗਿਣਤੀ ਵਿਚ ਮੋਹਾਲੀ ਤੋ ਨੌਜਵਾਨ ਮੌਜੂਦ ਰਹੇ|
ਇਸ ਮੌਕੇ ਬੋਲਦਿਆਂ ਮਨਜੋਤ ਨੇ ਕਿਹਾ ਕਿ ਬੀਤੇ ਦਿਨੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੀਆਂ 117 ਸੀਟਾਂ ਵਿਚੋ 35 ਸੀਟਾਂ ਨੌਜਵਾਨਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਸੀ| ਜਿਸਦੇ ਚਲਦੇ ਯੂਥ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ|
ਮਨਜੋਤ ਨੇ ਪਾਰਟੀ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਅੱਗੇ ਲਿਆਉਂਣ ਦੀ ਨੀਤੀ ਤਹਿਤ ਟਿਕਟਾਂ ਲਈ ਚੁਣੇ ਜਾਣ ਵਾਲੇ ਉਮੀਦਵਾਰਾਂ ਦੀ ਮਿਹਨਤ ਅਤੇ ਪਾਰਟੀ ਪ੍ਰਤੀ ਵਫਾਦਾਰੀ ਦਾ ਮੁਲਾਂਕਣ ਕਰਕੇ ਦਿੱਤੀਆਂ ਜਾਣ| ਤਾਂ ਜੋ ਮਿਹਨਤੀ ਅਤੇ ਯੋਗ ਨੌਜਵਾਨ ਆਗੂਆਂ ਨੂੰ ਅੱਗੇ ਆਉਂਣ ਦੇ ਵੱਧ ਤੋਂ ਵੱਧ ਮੌਕੇ ਮਿਲ ਸਕਣ|
ਉਨ•ਾਂ ਕਿਹਾ ਕਿ ਨੌਜਵਾਨ ਵਰਗ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ•ਾ ਹੈ ਅਤੇ ਆਉਂਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਨੌਜਵਾਨ ਉਮੀਦਵਾਰਾਂ ਨੂੰ ਟਿਕਟਾਂ ਮਿਲਣ ਨਾਲ ਨੌਜਵਾਨ ਵੋਟਰ ਹੋਰ ਵੀ ਵੱਡੀ ਗਿਣਤੀ ਵਿਚ ਪਾਰਟੀ ਨਾਲ ਜੁੜੇਗਾ| ਜਿਕਰਯੋਗ ਹੈ ਕਿ ਮਨਜੋਤ ਬੀਤੇ 12 ਸਾਲਾਂ ਤੋਂ ਮੋਹਾਲੀ ਵਿਚ ਯੂਥ ਕਾਂਗਰਸ ਦੇ ਆਗੂ ਵਜੋਂ ਸਰਗਰਮ ਉਘੇ ਸਮਾਜ ਸੇਵੀ ਵੀ ਹਨ ਅਤੇ ਮੋਹਾਲੀ ਹਲਕੇ ਦੇ ਨੌਜਵਾਨਾਂ ਵਿਚ ਉਨ•ਾਂ ਦਾ ਚੰਗਾ ਆਧਾਰ ਹੈ|
ਸਿਆਸੀ ਪਿਛੋਕੜ:

ਪੇਸ਼ੇ ਤੋਂ ਇੰਜੀਨਅਰ ਮਨਜੋਤ ਸਿੰਘ ਮੋਹਾਲੀ ਸ਼ਹਿਰ ਦੇ ਹੀ ਜੰਮਪਲ ਹਨ ਅਤੇ ਬੀਤੇ ਲੰਮੇ ਸਮੇਂ ਤੋ ਮੋਹਾਲੀ ਹਲਕੇ ਵਿਚ ਬਤੌਰ ਨੌਜਵਾਨ ਆਗੂ ਵਿਚਰਦੇ ਰਹੇ ਹਨ| ਗੈਰ ਸਿਆਸੀ ਪਰਿਵਾਰ ‘ਚ ਜੰਮੇ ਮਨਜੋਤ ਨੇ ਕਾਲਜ ਵਿਚ ਪੜਾਈ ਸਮੇਂ ਹੀ ਐਨਐਸਯੂਆਈ ਜੁਆਇੰਨ ਕਰ ਲਈ ਸੀ| ਮਨਜੋਤ ਰਾਹੁਲ ਗਾਂਧੀ ਦੇ ਪਾਇਲਟ ਪ੍ਰਾਜੈਕਟ ਤਹਿਤ ਯੂਥ ਕਾਂਗਰਸ ਦੇ ਜਿਲ•ਾ ਮੋਹਾਲੀ ਤੋ ਜਨਰਲ ਸਕੱਤਰ ਚੁਣੇ ਗਏ ਸਨ| ਸਾਲ 2011 ਵਿਚ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਸਾਹਿਬ ਲੋਕ ਸਭਾ ਤੋਂ ਯੂਥ ਕਾਂਗਰਸ ਦੇ ਜਨਰਲ ਸਕੱਤਰ ਬਣੇ| ਸਾਲ 2015 ਵਿਚ ਪੰਜਾਬ ਯੂਥ ਕਾਂਗਰਸ ਦੀ ਚੋਣ ਲੜ ਕੇ ਮੀਤ ਪ੍ਰਧਾਨ ਬਣੇ|

Leave a Reply

Your email address will not be published. Required fields are marked *