ਯੂਥ ਕਾਂਗਰਸ ਨੇ ਮਾਰਚ ਕੱਢਿਆ

ਐਸ.ਏ.ਐਸ ਨਗਰ, 16 ਜਨਵਰੀ (ਸ.ਬ.) ਯੂਥ ਕਾਂਗਰਸ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਵੱਲੋਂ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਬਲਬੀਰ ਸਿੰਘ ਸਿੱਧੂ ਦੀ ਹਮਾਇਤ ਵਿੱਚ ਇੱਕ ਪੈਦਲ ਯਾਤਰਾ ਕੱਢੀ ਗਈ ਜਿਹੜੀ ਫੇਜ਼-5 ਤੋਂ ਆਰੰਭ ਹੋ ਕੇ ਫੇਜ਼-8 ਦੇ ਗੁਰਦੁਆਰਾ ਅੰਬ ਸਾਹਿਬ ਤੱਕ ਪਹੁੰਚੀ| ਇਸ ਮੌਕੇ ਯੂਥ ਕਾਂਗਰਸ ਹਲਕਾ ਮੁਹਾਲੀ ਦੇ ਪ੍ਰਧਾਨ ਸ੍ਰੀ ਸਨੇਹ ਮੌਦਗਿਲ ਨੇ ਕਿਹਾ ਕਿ ਨੌਜਵਾਨ ਵਰਗ ਪਾਰਟੀ ਦੀ ਜਿੱਤ ਵਿੱਚ ਅਹਿਮ ਰੋਲ             ਨਿਭਾਏਗਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਮੀਤ ਪ੍ਰਧਾਨ ਸ. ਗੁਰਦੇਵ ਸਿੰਘ ਚੌਹਾਨ, ਸੈਕਟਰ 70 ਮੁਹਾਲੀ ਦੇ ਕੌਂਸਲਰ ਸੁਰਿੰਦਰ ਸਿੰਘ ਰਾਜਪੂਤ, ਜਸਪ੍ਰੀਤ ਸਿੰਘ ਟਿਵਾਣਾ, ਮਨੋਜ ਕੋਸਲ, ਰੋਹਿਤ ਮੱਕੜ, ਮਨਿੰਦਰ, ਸੁਮਿਤ ਸਿੰਘ, ਆਕਾਸ਼ ਵਸਿਸਟ, ਪਰਮ ਕੋਸਲ, ਸੁਸੀਲ ਸਰਮਾ, ਮਨਮੋਹਨ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *