ਯੂਨਾਈਟਿਡ ਸਿੱਖ ਪਾਰਟੀ ਵਲੋਂ ਫਿਲਮ ਨਾਨਕ ਸ਼ਾਹ ਫਕੀਰ ਉਪਰ ਪਾਬੰਦੀ ਦੀ ਮੰਗ

ਐਸ ਏ ਐਸ ਨਗਰ, 9 ਅਪ੍ਰੈਲ (ਸ.ਬ.) ਯੂਨਾਈਟਿਡ ਸਿੱਖ ਪਾਰਟੀ ਨੇ ਅੱਜ ਮੁਹਾਲੀ ਦੇ ਡੀ ਸੀ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪੰਜਾਬ ਵਿੱਚ ਫਿਲਮ ਨਾਨਕ ਸ਼ਾਹ ਫਕੀਰ ਉਪਰ ਪਾਬੰਦੀ ਲਗਾਈ ਜਾਵੇ|
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਜਸਵਿੰਦਰ ਸਿੰਘ ਰਾਜਪੁਰਾ ਮੁੱਖ ਆਗੂ ਯੂਨਾਈਟਿਡ ਸਿੱਖ ਪਾਰਟੀ ਨੇ ਕਿਹਾ ਕਿ ਫਿਲਮ ਨਾਨਕ ਸ਼ਾਹ ਫ਼ਕੀਰ 13 ਅਪ੍ਰੈਲ ਨੂੰ ਪੰਜਾਬ ਦੇ ਵਿੱਚ ਰਿਲੀਜ ਹੋਣ ਵਾਲੀ ਤੇ ਵੱਖ ਵੱਖ ਸਿਨੇਮਾ ਘਰਾਂ ਵਿੱਚ ਲੱਗਣ ਵਾਲੀ ਹੈ, ਇਹ ਫਿਲਮ ਸਿੱਖ ਸਿਧਾਂਤਾਂ ਦੇ ਉਲਟ ਹੈ| ਇਸ ਫਿਲਮ ਵਿੱਚ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪਰਿਵਾਰ ਦੀ ਭੂਮਿਕਾ ਅਦਾਕਾਰਾਂ ਵੱਲੋਂ ਨਿਭਾਈ ਗਈ ਹੈ ਅਤੇ ਫਿਲਮ ਦਾ ਨਾਮ ਨਾਨਕ ਸ਼ਾਹ ਫ਼ਕੀਰ ਹੈ ਜਦੋਂਕਿ ਉਹ ਸਾਡੇ ਗੁਰੂ ਸਾਹਿਬਾਨ ਹਨ|
ਉਹਨਾਂ ਕਿਹਾ ਕਿ ਫਿਲਮ ਵਿੱਚ ਗੁਰੂ ਸਾਹਿਬਾਨ ਦੀ ਬਰਾਬਰੀ ਕਰਨ ਦੀ ਕੋਝੀ ਹਰਕਤ ਕੀਤੀ ਗਈ ਹੈ ਜਿਸ ਕਾਰਨ ਸਿੱਖ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ|
ਉਹਨਾਂ ਮੰਗ ਕੀਤੀ ਕਿ ਇਸ ਫਿਲਮ ਦੇ ਪੰਜਾਬ ਵਿੱਚ ਰਿਲੀਜ ਹੋਣ ਉਪਰ ਪਾਬੰਦੀ ਲਗਾਈ ਜਾਵੇ| ਇਸ ਮੌਕੇ ਭਾਈ ਕਮਲਜੀਤ ਸਿੰਘ, ਭਾਈ ਜਗਤਾਰ ਸਿੰਘ,ਭਾਈ ਬਾਵਾ ਸਿੰਘ, ਭਾਈ ਮਲਕੀਤ ਸਿੰਘ , ਭਾਈ ਹਰਚੰਦ ਸਿੰਘ ਮੰਡਿਆਣਾ, ਭਾਈ ਹਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਮਾਨ, ਭਾਈ ਰਣਜੋਧ ਸਿੰਘ ਸਤਿਕਾਰ ਕਮੇਟੀ, ਭਾਈ ਮਲਕੀਤ ਸਿੰਘ ਬਜਹੇੜੀ ਖਾਲਸਾ ਗਰੁੱਪ ਵੀ ਮੌਜੂਦ ਸਨ|

Leave a Reply

Your email address will not be published. Required fields are marked *