ਯੂਨਾਨ ਦੀ ਸੱਤਾਧਾਰੀ ਪਾਰਟੀ ਦੇ ਮੁੱਖ ਦਫ਼ਤਰ ਤੇ ਪੈਟਰੋਲ ਬੰਬ ਨਾਲ ਹਮਲਾ

ਏਥਨਜ਼, 20 ਫਰਵਰੀ (ਸ.ਬ.) ਯੂਨਾਨ ਦੀ ਸੱਤਾਧਾਰੀ ਖੱਬੇ ਪੱਖੀ ਪਾਰਟੀ ਦੇ ਦਫ਼ਤਰ ਤੇ ਨਕਾਬਪੋਸ਼ ਹਮਲਾਵਰਾਂ ਨੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ| ਇਸ ਹਮਲੇ ਵਿੱਚ ਇੱਕ ਅਧਿਕਾਰੀ ਜ਼ਖ਼ਮੀ ਹੋ ਗਿਆ| ਆਪਣੀ ਪਛਾਣ ਨੂੰ ਗੁਪਤ ਰੱਖਣ ਦੀ ਸ਼ਰਤ ਤੇ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਿਰਿਜਾ ਪਾਰਟੀ ਦੇ ਮੁੱਖ ਦਫ਼ਤਰ ਤੇ ਇਸ ਹਮਲੇ ਦੇ ਸੰਬੰਧ ਵਿੱਚ ਪੁੱਛਗਿੱਛ ਲਈ 35 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ| ਸਿਰਿਜਾ ਦੀ ਕੇਂਦਰੀ ਕਮੇਟੀ ਦੇ ਸਕੱਤਰ ਪਨਾਈਓਤਿਸ ਰਿਗਸ ਨੇ ਇਸ ਘਾਤਕ ਹਮਲੇ ਦੀ ਨਿੰਦਾ ਕੀਤੀ| ਰਿਗਸ ਨੇ ਕਿਹਾ ਕਿ ਇਸ ਹਮਲੇ ਨੂੰ ਅਪਰਾਧਕ ਲੋਕਾਂ ਨੇ ਅੰਜਾਮ ਦਿੱਤਾ ਹੈ|
ਇਹ ਹਮਲਾ ਕਿਸੇ ਵਿੱਚਾਰਧਾਰਾ ਤੋਂ ਪ੍ਰੇਰਿਤ ਨਹੀਂ ਹੈ| ਦਫ਼ਤਰ ਤੇ ਪੰਜ ਪੈਟਰੋਲ ਬੰਬ ਸੁੱਟੇ   ਗਏ, ਜਿਸ ਕਾਰਨ ਇੱਕ ਕਾਰ ਸੜ ਗਈ| ਵਿਰੋਧੀ ਪਾਰਟੀ ਨੇ ਸਿਰਿਜਾ ਸਰਕਾਰ ਤੇ ਪੁਲੀਸ ਵਿਵਸਥਾ ਦੇ ਘਟੀਆ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਤੇ ਹਮਲਾ ਕਰਨ ਵਾਲੇ ਖੁਦ ਅਰਾਜਕਤਾਵਾਦੀ ਨੌਜਵਾਨਾਂ ਨੂੰ ਬਚਾਉਣ ਦਾ ਯਤਨ ਕਰ ਰਹੇ ਹਨ|

Leave a Reply

Your email address will not be published. Required fields are marked *