ਯੂਨਾਨ ਵਿੱਚ ਟੋਰਾਂਡੋ ਕਾਰਨ 6 ਸੈਲਾਨੀਆਂ ਦੀ ਮੌਤ ਤੇ 30 ਜ਼ਖਮੀ

ਏਥੇਨਜ਼, 11 ਜੁਲਾਈ (ਸ.ਬ.) ਯੂਨਾਨ ਭਾਵ ਗ੍ਰੀਸ ਵਿੱਚ ਆਏ ਭਿਆਨਕ ਤੂਫਾਨ ਕਾਰਨ 6 ਸੈਲਾਨੀਆਂ ਦੀ ਮੌਤ ਹੋ ਗਈ ਅਤੇ ਹੋਰ 30 ਜ਼ਖਮੀ ਹੋ ਗਏ| ਬੁੱਧਵਾਰ ਦੇਰ ਰਾਤ ਨੂੰ ਇੱਥੇ ਗੜੇ ਪਏ ਅਤੇ ਟੋਰਾਂਡੋ ਨੇ ਦਸਤਕ ਦਿੱਤੀ| ਇਸ ਕਾਰਨ ਦਰਜਨਾਂ ਲੋਕ ਜ਼ਖਮੀ ਹੋ ਗਏ| ਹਾਲਕੀਦੀ ਇਲਾਕੇ ਵਿੱਚ ਵੀ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ| ਟੀ.ਵੀ. ਤੇ ਦਿਖਾਇਆ ਜਾ ਰਿਹਾ ਹੈ ਕਿ ਤੇਜ਼ ਟੋਰਾਂਡੋ ਕਾਰਨ ਲੋਕਾਂ ਦੀਆਂ ਕਾਰਾਂ, ਘਰਾਂ ਦੀਆਂ ਛੱਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ|
ਕਈ ਥਾਵਾਂ ਤੇ ਢਿੱਗਾਂ ਅਤੇ ਦਰੱਖਤ ਡਿੱਗਣ ਦੀ ਵੀ ਖਬਰ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ| ਲੋਕਾਂ ਨੇ ਦੱਸਿਆ ਕਿ ਇੱਥੇ 20 ਕੁ ਮਿੰਟਾਂ ਵਿੱਚ ਹੀ ਤਬਾਹੀ ਮਚ ਗਈ| ਪੁਲੀਸ ਨੇ ਦੱਸਿਆ ਕਿ ਇਕ ਰੂਸੀ ਨਾਗਰਿਕ ਤੇ ਉਸ ਦੇ ਪੁੱਤ ਦੀ ਮੌਤ ਉਨ੍ਹਾਂ ਤੇ ਦਰੱਖਤ ਡਿੱਗਣ ਕਾਰਨ ਹੋਈ| ਇਸ ਤੋਂ ਇਲਾਵਾ ਇਕ ਹੋਰ ਜੋੜਾ ਤੇਜ਼ ਟੋਰਾਂਡੋ ਕਾਰਨ ਮਾਰਿਆ ਗਿਆ| ਇਕ ਘਰ ਦੀ ਇਮਾਰਤ ਢਹਿ ਗਈ, ਜਿਸ ਕਾਰਨ ਰੋਮਾਨੀਆ ਦੀ ਇਕ ਔਰਤ ਅਤੇ ਇਕ ਬੱਚੇ ਦੀ ਮੌਤ ਹੋ ਗਈ| ਪੁਲਸ ਮੁਤਾਬਕ ਇਕ ਮਛੇਰਾ ਅਜੇ ਲਾਪਤਾ ਹੈ|
ਲਗਭਗ 140 ਰਾਹਤ ਕਰਮਚਾਰੀਆਂ ਵਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *