ਯੂਨਾਨ ਵਿੱਚ ਬੰਬ ਧਮਾਕਾ, ਜਾਨੀ ਨੁਕਸਾਨ ਤੋਂ ਬਚਾਓ

ਏਥੇਂਸ, 22 ਦਸੰਬਰ (ਸ.ਬ.) ਯੂਨਾਨ ਦੀ ਰਾਜਧਾਨੀ ਏਥੇਂਸ ਵਿਚ ਇਕ ਅਦਾਲਤ ਦੇ ਬਾਹਰ ਇਕ ਬੰਬ ਧਮਾਕਾ ਹੋਇਆ| ਇਸ ਧਮਾਕੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ| ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਬੰਬ ਧਮਾਕੇ ਤੋਂ ਪਹਿਲਾਂ ਯੂਨਾਨ ਦੇ ਦੋ ਮੀਡੀਆ ਸੰਸਥਾਵਾਂ ਨੂੰ ਧਮਾਕੇ ਦੀ ਚਿਤਾਵਨੀ ਪ੍ਰਾਪਤ ਹੋਈ ਸੀ| ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਧਮਾਕੇ ਵਿੱਚ ਵਰਤੇ ਗਏ ਥੈਲੇ ਨੂੰ ਇਮਾਰਤ ਦੇ ਬਾਹਰੋਂ ਬਰਾਮਦ ਕਰ ਲਿਆ ਹੈ| ਪੁਲੀਸ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੀ ਮਦਦ ਨਾਲ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *