ਯੂਨੀਅਨ ਦੀ ਮੈਂਬਰਸ਼ਿਪ ਭਰਵਾਈ

ਐਸ.ਏ.ਅੇਸ ਨਗਰ, 8 ਸਤੰਬਰ (ਸ.ਬ.)  ਕਲੈਰੀਕਲ ਅਮਲੇ ਦੀ ਯੂਨੀਅਨ ਪੀ.ਡਬਲਿਊ.ਡੀ.ਜਲ ਸਪਲਾਈ ਅਤੇ ਸੈਨੀਟਸ਼ਨ ਮਨਿਸਟੀਰੀਅਲ ਸਟਾਫ ਐਸੋਸੀਏਸ਼ਨ ਜਿਲ੍ਹਾ ਮੁਹਾਲੀ ਦੇ ਚੇਅਰਮੈਨ ਸੁਖਦੇਵ  ਸਿੰਘ ਅਤੇ ਪ੍ਰਧਾਨ ਨਵਵਰਿੰਦਰ ਸਿੰਘ ਨਵੀ ਅਤੇ ਯੂਨੀਅਨ ਦੇ ਨੁਮਾਇੰਦਿਆਂ ਦੀ ਅਗਵਾਈ ਵਿੱਚ ਕੋਵਿਡ-19 ਦੀਆਂ ਹਦਾਇਤਾਂ ਦੀ  ਪਾਲਣਾ ਕਰਦੇ ਹੋਏ ਦਫਤਰ ਵਿਭਾਗੀ ਮੁੱਖੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਫੇਜ਼-2 ਐਸ.ਏ.ਐਸ ਨਗਰ ਦੇ ਸਮੁੱਚੇ ਕਲੈਰੀਕਲ ਅਮਲੇ ਦੇ ਮਲਾਜ਼ਮ ਸਾਥੀਆਂ ਦੀ ਮੈਂਬਰਸ਼ਿਪ ਭਰਵਾਕੇ ਯੂਨੀਅਨ ਵਿੱਚ ਵਿਸਥਾਰ ਕੀਤਾ ਗਿਆ|
ਇਸ ਮੌਕੇ ਹਲਕਾ ਪ੍ਰਧਾਨ ਨਵਵਰਿੰਦਰ  ਸਿੰਘ ਨਵੀ ਵੱਲੋਂ ਦੱਸਿਆ ਗਿਆ ਕਿ ਮਹਿਕਮੇ ਦੇ ਵਿਭਾਗੀ ਮੁੱਖੀ ਦਫਤਰ ਦੇ ਮੁਲਾਜ਼ਮ ਸਾਥੀਆਂ ਵੱਲੋਂ  ਯੂਨੀਅਨ ਵਿੱਚ ਸ਼ਾਮਿਲ ਹੋਣ ਨਾਲ ਯੂਨੀਅਨ ਹੋਰ ਜ਼ਿਆਦਾ ਮਜਬੂਤ ਹੋ ਗਈ ਅਤੇ ਉਹਨਾਂ ਨੇ ਆਪਣੀ ਟੀਮ ਵੱਲੋਂ ਸਾਰੇ ਨਵੇਂ ਜੁੜੇ ਸਾਥੀਆਂ ਦਾ ਧੰਨਵਾਦ ਕੀਤਾ| ਇਸ ਮੌਕੇ ਹਰਜੀਤ ਸਿੰਘ, ਰਵਨੀਤ ਸਿੰਘ,ਉਪਿੰਦਰ ਬੇਦੀ, ਖੂਬ ਰਾਮ, ਸਰਬਜੀਤ ਕੌਰ, ਹਰਦੀਪ ਸਿੰਘ, ਵਿਕਾਸ ਵਰਮਾ, ਸੂਰਜ ਸ਼ਰਮਾ, ਬਲਵਿੰਦਰ ਗਿਰ, ਰਾਹੁਲ ਗੁਪਤਾ ਅਤੇ ਮਨਪ੍ਰੀਤ ਸਿੰਘ ਮੀਤ ਪ੍ਰਧਾਨ ਸੀ.ਪੀ.ਐਫ ਯੂਨੀਅਨ ਜਿਲ੍ਹਾ ਮੁਹਾਲੀ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ|

Leave a Reply

Your email address will not be published. Required fields are marked *