ਯੂਨੀਵਰਸਲ ਗਰੁੱਪ ਨੇ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਦੀ ਥਾਂ ਨੌਕਰੀ ਦੇਣ ਦੇ ਤਰੀਕੇ ਸਮਝਾਏ

ਐਸ ਏ ਐਸ ਨਗਰ, 21 ਅਪ੍ਰੈਲ (ਸ.ਬ.) ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਦੇਂ ਹੋਏ ਉਨ੍ਹਾਂ ਨੂੰ ਪੜਾਈ ਤੋਂ ਬਾਅਦ ਨੌਕਰੀ ਲੱਭਣ ਦੀ ਥਾਂ ਨੌਕਰੀ ਦੇਣ ਦੇ ਤਰੀਕਿਆਂ ਨਾਲ ਜਾਣੂ ਕਰਾਉਣ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ| ਇਸ ਦੌਰਾਨ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਨਵੇਕਲੀ ਵਿਊਂਤਬੰਧੀ ਸਟਾਰਟ ਅਪ ਇੰਡੀਆ ਅਤੇ ਸਟੈਂਡ ਅੱਪ ਇੰਡੀਆ ਦੀ ਤਰਜ਼ ਤੇ ਉਦਯੋਗ ਜਗਤ ਦੇ ਮਾਹਿਰਾਂ ਨੇ ਭਵਿਖ ਦੇ ਮੈਨੇਜਰਾਂ ਅਤੇ ਇੰਜੀਨੀਅਰਾਂ ਨਾਲ ਅਣਮੁੱਲੇ ਜਾਣਕਾਰੀ ਦਿਤੀ| ਮਸ਼ਹੂਰ ਉਦਯੋਗਪਤੀ ਹਰਇੰਦਰ ਮਾਵੀ ਅਤੇ  ਐਚ ਆਰ ਡੀ ਕੰਪਨੀ ਦੇ ਸੀ ਈ T ਰਜਨੀਸ਼ ਵਿੱਜ ਨੇ ਸਬੰਧਿਤ ਵਿਸ਼ੇ ਤੇ ਜਾਣਕਾਰੀ ਸਾਂਝੀ ਕੀਤੀ|
ਇਸ ਮੌਕੇ ਤੇ  ਯੂਨੀਵਰਸਲ ਗਰੁੱਪ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ  ਨੇ ਕਿਹਾ ਕਿ ਅੱਜ ਭਾਰਤ ਦੀ ਨੌਜਵਾਨ ਪੀੜੀ ਨੂੰ ਨੌਕਰੀ ਲੱਭਣ ਦੀ ਬਜਾਏ ਸਵੈ ਰੁਜ਼ਗਾਰ ਦੇ ਮੌਕੇ ਲੱਭਣੇ ਚਾਹੀਦੇ ਹਨ ਤਾਂ ਕਿ ਇਕ ਨਵੇਕਲੇ ਭਾਰਤ ਦੀ ਸਥਾਪਨਾ ਕੀਤੀ ਜਾ ਸਕੇ|

Leave a Reply

Your email address will not be published. Required fields are marked *