ਯੂਨੀਵਰਸਲ ਵਿਰਾਸਤੀ ਅਖਾੜਾ ਆਗਾਜ਼ 2019 ਕਰਵਾਇਆ

ਐਸ ਏ ਐਸ ਨਗਰ, 1 ਜਨਵਰੀ (ਸ.ਬ.) ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਵਲੋਂ ਆਪਣੇ ਮਹੀਨਾਂ ਵਾਰੀ ਕਰਵਾਏ ਜਾਂਦੇ ਯੂਨੀਵਰਸਲ ਵਿਰਾਸਤੀ ਅਖਾੜੇ ਦੇ ਦਸਵੇਂ ਮਹੀਨੇ ਦੇ ਪ੍ਰੋਗਰਾਮ ਆਗਾਜ 2019 ਦੁਆਰਾ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਅਦਾਕਾਰ ਨਰਿੰਦਰ ਨੀਨਾ ਅਤੇ ਸੁਸਾਇਟੀ ਦੇ ਸਰਪ੍ਰਸਤ ਗੁਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਮੌਕੇ ਪੰਨੂ ਕਾਰ ਬਜਾਰ ਵਾਲੇ ਰਮਣੀਕ ਸਿੰਘ ਪੰਨੂ, ਫਿਲਮ ਡਾਇਰੈਕਟਰ ਸਨਜੋਤ ਸਿੰਘ ਵਿਸ਼ੇਸ ਮਹਿਮਾਣ ਸਨ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਪੰਨੂੰ ਨੇ ਨੌਜਵਾਨਾਂ ਨੂ ੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ|
ਇਸ ਮੌਕੇ ਗਾਇਕ ਬਲਬੀਰ ਚੰਦ, ਮਨਦੀਪ, ਰਾਜਬੀਰ, ਹਰਕੀਰਤ, ਜਸਦੀਪ, ਭੁਪਿੰਦਰ ਬੱਬਲ, ਬੀਬਾ ਸਿਮਰਨ, ਬੀਬਾ ਦਵਿੰਦਰ ਢਿਲੋਂ, ਹਰਮਨ ਗਿਲ, ਗਗਨਦੀਪ,ਤਰਸੇਮ ਗਿਲ, ਸੁਰਿੰਦਰ, ਅਰਵਿੰਦਰ ਸੋਨੂੰ ਵਲੋਂ ਢੌਲ, ਤੂੰਬੀ, ਤੁੰਬਾ, ਬੁਗਚੂ, ਚਿਮਟਾ ਨਾਲ ਗੀਤ ਪੇਸ਼ ਕੀਤੇ ਗਏ| ਇਸ ਮੌਕੇ ਗੀਤਕਾਰ ਬਲਜੀਤ ਵਲੋਂ ਨਵੇਂ ਸਾਲ ਸਬੰਧੀ ਕਵਿਤਾ ਪੇਸ਼ ਕੀਤੀ ਗਈ| ਇਸ ਮੌਕੇ ਫਿਲਮ ਅਦਾਕਾਰ ਅੰਮ੍ਰਿਤਪਾਲ ਸਿੰਘ, ਡਾਇਰੈਕਟਰ ਗੋਪਾਲ ਸ਼ਰਮਾ, ਸ਼ਵਿੰਦਰ ਸਿੰਘ, ਮਨਪ੍ਰੀਤ ਸਿੰਘ, ਦਰਸ਼ਨ ਸਿੰਘ, ਸਵਰਨ ਚੰਨੀ, ਪਲਵਿੰਦਰ ਵੀ ਮੌਜੂਦ ਸਨ|

Leave a Reply

Your email address will not be published. Required fields are marked *