ਯੂਨੀਵਰਸਿਟੀਆਂ ਵਿੱਚ ਵਾਪਰਦੀਆਂ ਹਿੰਸਕ ਘਟਨਾਵਾਂ ਚਿੰਤਾ ਦਾ ਵਿਸ਼ਾ

ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਵਿੱਚ ਜਿਸ ਤਰ੍ਹਾਂ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ( ਏਬੀਵੀਪੀ) ਦੇ ਮੈਂਬਰਾਂ ਨੇ ਹਿੰਸਾ ਕੀਤੀ, ਉਸ ਨਾਲ ਇੱਕ ਵਾਰ ਫਿਰ ਸਾਬਿਤ ਹੋਇਆ ਕਿ ਮੋਦੀ ਸਰਕਾਰ ਨਾ ਸਿਰਫ ਦੇਸ਼ ਦੇ ਉਚ ਸਿੱਖਿਆ ਸੰਸਥਾਨਾਂ ਵਿੱਚ ਨਿਯੁਕਤੀਆਂ ਅਤੇ ਕੰਮਕਾਜ ਦੇ ਪੱਧਰ ਤੇ ਦਖਲਅੰਦਾਜੀ ਕਰ ਰਹੀ ਹੈ, ਸਗੋਂ ਖੁੱਲਮਖੁੱਲਾ ਕੈਂਪਸ ਦੀ ਰਾਜਨੀਤੀ ਦਾ ਹਿੱਸਾ ਬਣ ਕੇ ਉੱਥੇ ਦਾ ਮਾਹੌਲ ਵੀ ਵਿਗਾੜ ਰਹੀ ਹੈ| ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਅਤੇ ਜੇਐਨਯੂ ਵਿੱਚ ਇਹ ਖੇਡ ਕਿਸ ਤਰ੍ਹਾਂ ਖੇਡਿਆ ਗਿਆ, ਪੂਰੇ ਦੇਸ਼ ਨੇ ਵੇਖਿਆ| ਹੁਣ ਡੀਯੂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ|
ਜਿਕਰਯੋਗ ਹੈ ਕਿ ਰਾਮਜਸ ਕਾਲਜ ਦੇ ਇੱਕ ਪ੍ਰੋਗਰਾਮ ਵਿੱਚ ਜੇਐਨਯੂ ਵਿਦਿਆਰਥੀ ਸੰਘ ਦੀ ਸਾਬਕਾ ਉਪ-ਪ੍ਰਧਾਨ ਸ਼ੇਹਲਾ ਰਾਸ਼ਿਦ ਅਤੇ ਉਥੇ ਹੀ ਦੇ ਵਿਦਿਆਰਥੀ ਨੇਤਾ ਉਮਰ ਖਾਲਿਦ ਨੂੰ ਬੁਲਾਏ ਜਾਣ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਏਬੀਵੀਪੀ ਦੇ ਕਰਮਚਾਰੀਆਂ ਨੇ ਕਾਫ਼ੀ ਹੰਗਾਮਾ ਕੀਤਾ ਸੀ, ਜਿਸਦੇ ਚਲਦੇ ਉਹ ਦੋਵੇਂ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋ          ਸਕੇ| ਏਬੀਵੀਪੀ ਦੇ ਇਸ ਹੰਗਾਮੇ ਦੇ ਵਿਰੋਧ ਵਿੱਚ ਆਇਸਾ ਅਤੇ ਐਸਐਫਆਈ ਸਮੇਤ ਵੱਖ-ਵੱਖ ਵਿਦਿਆਰਥੀ ਸੰਗਠਨਾਂ ਨੇ ਬੁੱਧਵਾਰ ਨੂੰ ਵਿਰੋਧ ਮਾਰਚ ਕੱਢਿਆ, ਜਿਸ ਤੇ ਏਬੀਵੀਪੀ ਦੇ ਕਰਮਚਾਰੀਆਂ ਨੇ ਹਿੰਸਕ ਹਮਲਾ ਕੀਤਾ| ਕਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੱਟਾਂ ਵੱਜੀਆਂ| ਪੱਤਰਕਾਰਾਂ ਦੀ ਵੀ ਮਾਰ ਕੁਟਾਈ ਕੀਤੀ ਗਈ| ਪਰ ਇਸ ਦੌਰਾਨ ਉੱਥੇ ਮੌਜੂਦ ਦਿੱਲੀ ਪੁਲੀਸ ਦਾ ਰਵੱਈਆ ਬੇਹੱਦ ਲਚਰ ਸੀ| ਜੇਕਰ ਉਸਨੇ ਮੁਸਤੈਦੀ ਵਿਖਾਈ ਹੁੰਦੀ ਤਾਂ ਹਾਲਾਤ ਇਸ ਕਦਰ ਨਹੀਂ         ਵਿਗੜਦੇ| ਏਬੀਵੀਪੀ ਦਾ ਕਹਿਣਾ ਹੈ ਕਿ ਕਾਲਜ ਦੇ ਵਿਦਿਆਰਥੀ ਨਹੀਂ ਚਾਹੁੰਦੇ ਸਨ ਕਿ ਉਮਰ ਖਾਲਿਦ ਵਰਗੇ ‘ਦੇਸ਼ਧਰੋਹੀ’ ਨੂੰ ਕਾਲਜ ਵਿੱਚ ਬੋਲਣ ਦਿੱਤਾ ਜਾਵੇ| ਪਰ ਏਬੀਵੀਪੀ ਨੂੰ ਇਹ ਯਾਦ ਨਹੀਂ ਰਿਹਾ ਕਿ ਜਨਤੰਤਰ ਵਿੱਚ ਵਿਰੋਧ ਦਾ ਤਰੀਕਾ ਕੀ ਹੈ|
ਅਸਲ ਵਿੱਚ ਬੀਜੇਪੀ ਦੇ ਕੇਂਦਰ ਦੀ ਸੱਤਾ ਸੰਭਾਲਣ ਤੋਂ ਬਾਅਦ ਤੋਂ ਉਸਦੇ ਹੌਂਸਲੇ ਅਸਮਾਨ ਛੂਹ ਰਹੇ ਹਨ| ਉਸਨੂੰ ਲੱਗਦਾ ਹੈ ਕਿ ਵਿਦਿਆਰਥੀ ਰਾਜਨੀਤੀ ਵਿੱਚ ਜੋ ਵੀ ਉਦਾਰਵਾਦੀ ਜ਼ਮੀਨ ਬਚੀ ਹੈ, ਉਸਨੂੰ ਹਥਿਆਉਣ ਦਾ ਇਹੀ ਵਕਤ ਹੈ| ਬੀਜੇਪੀ ਅਤੇ ਸੰਘ ਦੇ ਨੇਤਾਵਾਂ ਦਾ ਤਾਂ ਉਸਨੂੰ ਖੁੱਲ੍ਹਾਖੁੱਲ੍ਹਾ ਸਮਰਥਨ ਮਿਲ ਹੀ ਰਿਹਾ ਹੈ , ਸਰਕਾਰੀ ਤੰਤਰ ਵੀ ਉਸਦੇ ਨਾਲ ਖੜਾ ਹੈ ਪਰ ਇਸ ਵਿਦਿਆਰਥੀ ਸੰਗਠਨ ਨਾਲ ਜੁੜੇ ਲੋਕਾਂ ਨੂੰ ਠੰਡੇ ਦਿਮਾਗ ਨਾਲ ਸੋਚਣਾ ਚਾਹੀਦਾ ਹੈ ਕਿ ਵਿਚਾਰਿਕ ਖੁਲੇਪਨ ਅਤੇ ਲੋਕਤਾਂਤਰਿਕਤਾ ਦੇ ਬਿਨਾਂ ਭਾਰਤ ਦੇ ਉੱਘੇ ਉਚ ਸਿੱਖਿਆ ਸੰਸਥਾਨਾਂ ਦੀ ਔਕਾਤ ਦੋ ਕੌਡੀ ਵੀ ਨਹੀਂ ਰਹਿ      ਜਾਵੇਗੀ| ਇਹਨਾਂ ਸੰਸਥਾਨਾਂ ਦੇ ਅਹਿਮ ਅਹੁਦਿਆਂ ਤੇ ਦੋਇਮ ਦਰਜੇ ਦੇ ਲੋਕਾਂ ਨੂੰ ਬਿਠਾ ਕੇ ਅਤੇ ਪਰਿਸਰਾਂ ਨੂੰ ਹਿੰਸਾ ਦਾ ਅਖਾੜਾ ਬਣਾ ਕੇ ਦੇਸ਼ ਨੂੰ ਨਾਲੇਜ ਪਾਵਰ ਨਹੀਂ ਬਣਾਇਆ ਜਾ ਸਕਦਾ|
ਦਵਿੰਦਰ

 

Leave a Reply

Your email address will not be published. Required fields are marked *