ਯੂਰਪੀ ਯੂਨੀਅਨ ਦੀ ਵਿਦੇਸ਼ ਨੀਤੀ ਮੁਖੀ ਨੇ ਅਮਰੀਕੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਵਾਸ਼ਿੰਗਟਨ, 10 ਫਰਵਰੀ (ਸ.ਬ.) ਯੂਰਪੀ ਯੂਨੀਅਨ ਦੀ ਵਿਦੇਸ਼ ਨੀਤੀ ਪ੍ਰਮੁੱਖ ਫੇਡਰਿਕਾ ਮੋਘੇਰਨੀ ਨੇ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨਾਲ ਰੂਸ, ਅੱਤਵਾਦ, ਈਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਯੁਕਰੇਨ ਦੇ ਮਾਮਲਿਆਂ ਤੇ ਵਿਸਥਾਰ ਨਾਲ ਗੱਲਬਾਤ ਕੀਤੀ| ਰਾਸ਼ਟਰਪਤੀ ਭਵਨ ਦੇ ਬੁਲਾਰੇ ਨੇ ਦੱਸਿਆ ਕਿ ਮੋਘੇਰਨੀ ਦੋ ਦਿਨ੍ਹਾਂ ਵਾਸ਼ਿੰਗਟਨ ਯਾਤਰਾ ਤੇ ਹੈ ਅਤੇ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਦੀ ਇਹ ਪਹਿਲੀ ਅਮਰੀਕੀ ਯਾਤਰਾ ਹੈ| ਮੋਘੇਰਨੀ ਨੇ ਟਰੰਪ ਦੇ ਕੌਮੀ ਸੁਰੱਖਿਆ ਸਲਾਹਕਾਰ  ਮਾਈਕਲ. ਟੀ. ਫਲਾਈਨ ਨਾਲ ਵੀ ਗੱਲਬਾਤ ਕੀਤੀ|
ਮੋਘੇਰਨੀ ਨੇ ਗੱਲਬਾਤ ਤੋਂ ਬਾਅਦ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ ਕਿ ਵਿਦੇਸ਼ ਮੰਤਰੀ ਟਿਲਰਸਨ ਨਾਲ ਮੁਲਾਕਾਤ ਕਰ ਕੇ ਉਹ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੇ ਟਰਾਂਸ ਐਟਲਾਂਟਿਕ ਸੰਬੰਧਾਂ, ਅੱਤਵਾਦ ਨਾਲ ਨਜਿੱਠਣ ਲਈ ਸਾਂਝੀਆਂ ਕੋਸ਼ਿਸ਼ਾਂ, ਯੂਰਪ ਦੀ ਸੁਰੱਖਿਆ ਮਜ਼ਬੂਤ ਕਰਨ, ਰੂਸ ਨਾਲ ਸੰਬੰਧਾਂ ਨੂੰ ਸੁਧਾਰਨ, ਈਰਾਨ ਦੇ ਪਰਮਾਣੂ ਪ੍ਰੋਗਰਾਮ, ਯੁਕਰੇਨ ਅਤੇ ਸੀਰੀਆ ਦੇ ਸੰਕਟ ਤੇ ਵਿਸਥਾਰ ਸਹਿਤ ਚਰਚਾ ਕੀਤੀ| ਅਮਰੀਕੀ ਵਿਦੇਸ਼ ਮੰਤਰਾਲੇ ਨੇ ਹਾਲਾਂਕਿ ਇਸ ਗੱਲਬਾਤ ਦਾ ਕੋਈ ਵਿਸ਼ਥਾਰਕ ਬਿਓਰਾ ਨਹੀਂ ਦਿੱਤਾ|

Leave a Reply

Your email address will not be published. Required fields are marked *