ਯੂਰਪ ਅਤੇ ਅਮਰੀਕਾ ਤੇ ਹਮਲਾ ਕਰਨ ਦੀ ਤਿਆਰੀ ਵਿੱਚ ਹੈ ਤਾਨਾਸ਼ਾਹ ਕਿਮ ਜੋਂਗ

ਪਿਯੋਂਗਯਾਂਗ, 22 ਦਸੰਬਰਜ (ਸ.ਬ.) ਉੱਤਰੀ ਕੋਰੀਆ ਦਾ ਸਿਰਫਿਰਾ ਤਾਨਾਸ਼ਾਹ ਕਿਮ ਜੋਂਗ ਉਨ ਆਪਣੀ ਪਰਮਾਣੂੰ ਫੌਜ ਸ਼ਕਤੀ ਨੂੰ ਲਗਾਤਾਰ ਵਧਾ ਰਿਹਾ ਹੈ| ਹਾਲ ਹੀ ਵਿੱਚ ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਤੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਉਹ ਹੁਣ ਅਮਰੀਕਾ ਅਤੇ ਯੂਰਪ ਤੇ ਹਮਲਾ ਕਰਨ ਵਿੱਚ ਸਮਰੱਥ ਹੋ ਗਿਆ ਹੈ| ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਦੀ ਸਰਕਾਰ ਦੁਨੀਆ ਨੂੰ ਇਸ ਬਾਰੇ ਵਿੱਚ ਚਿਤਾਵਨੀ ਦੇ ਚੁਕੀ ਹੈ|
ਜਿਕਰਯੋਗ ਹੈ ਕਿ ਦੱਖਣੀ ਕੋਰੀਆ ਇਹ ਕਹਿ ਚੁਕਾ ਹੈ ਕਿ ਸਿਰਫਿਰੇ ਤਾਨਾਸ਼ਾਹ ਕਿਮ ਦੀ ਅਗਵਾਈ ਵਿੱਚ ਕੋਰੀਆ ਯੂਰਪ ਅਤੇ ਅਮਰੀਕਾ ਤੇ ਹਮਲਾ ਕਰ ਸਕਦਾ ਹੈ| ਉਨ੍ਹਾਂ ਕਿਹਾ ਕਿਹਾ ਕਿ ਹਾਲੇ ਤੱਕ ਉੱਤਰੀ ਕੋਰੀਆ ਦੇ ਇਰਾਦਿਆਂ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ ਪਰ ਇਸ ਤਸਵੀਰ ਤੋਂ ਸ਼ੱਕ ਜ਼ਰੂਰ ਹੋ ਰਿਹਾ ਹੈ ਕਿ ਅਗਸਤ ਵਿੱਚ ਟੈਸਟ ਕੀਤੀ ਗਈ ਪਣਡੁੱਬੀ ਤੋਂ ਲਾਂਚ ਹੋਣ ਵਾਲੀਆਂ ਬੈਲਿਸਟਿਕ ਮਿਜ਼ਾਇਲਾਂ ਦੀ ਵਰਤੋਂ ਲਈ ਤਿਆਰ ਹੈ|
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਖਰਾਬ ਸੰਬੰਧਾਂ ਵਿਚਾਲੇ ਉਸ ਦਾ ਜ਼ੋਰ ਪਰਮਾਣੂੰ ਫੌਜ ਸ਼ਕਤੀ ਵਧਾਉਣ ਵਿੱਚ ਹੀ ਰਿਹਾ| ਪਿਛਲੇ ਹਫਤੇ ਹੀ ਦੱਖਣੀ ਕੋਰੀਆ ਦੇ ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਸੀ ਕਿ 32 ਸਾਲ ਦੇ ਤਾਨਾਸ਼ਾਹ ਦੀ ਲੰਬੀ ਰੇਂਜ ਦੇ ਇਹ ਨਿਊਕਲੀਅਰ ਹਥਿਆਰ, ਬ੍ਰਿਟੇਨ, ਯੂਰਪ ਅਤੇ ਅਮਰੀਕਾ ਤੇ ਵੀ ਹਮਲਾ ਕਰਨ ਵਿੱਚ ਸਮਰੱਥ ਹਨ| ਉੱਤਰੀ ਕੋਰੀਆ ਦੇ ਨਿਊਕਲੀਅਰ ਅਫੇਅਰਸ ਬਿਊਰੋ ਦੇ ਡਾਇਰੈਕਟਰ ਜਨਰਲ ਲੀ ਸਾਂਗ-ਹਾਂ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਦੀ ਨਿਊਕਲੀਅਰ ਸ਼ਕਤੀ ਅਨੁਮਾਨ ਤੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ| ਹਾਲ ਹੀ ਵਿੱਚ ਇੱਕ ਰਿਪੋਰਟ ਨੇ ਵੀ ਦਾਅਵਾ ਕੀਤਾ ਸੀ ਕਿ ਕਿਮ ਕੋਲ ਅਜਿਹੀ ਨਿਊਕਲੀਅਰ ਮਿਜ਼ਾਇਲ ਮੌਜੂਦ ਹੈ, ਜੋ ਕਈ ਹਜ਼ਾਰ ਕਿਲੋਮੀਟਰ ਤੱਕ ਹਮਲਾ ਕਰਨ ਦੀ ਸਮਰੱਥਾ ਰੱਖਦੀ ਹੈ|

Leave a Reply

Your email address will not be published. Required fields are marked *