ਯੂ. ਏ. ਈ. ਨੇ ਬਦਲੇ ਨਿਯਮ, ਹੁਣ ਭਾਰਤੀਆਂ ਲਈ ਵਰਕ ਵੀਜ਼ਾ ਲੈਣਾ ਹੋਇਆ ਸੌਖਾ

ਦੁਬਈ, 3 ਅਪ੍ਰੈਲ (ਸ.ਬ.) ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਵਰਕ ਵੀਜ਼ਾ ਲਈ ਚੰਗੇ ਵਿਵਹਾਰ ਦੇ ਸਰਟੀਫਿਕੇਟ ਦੀ ਜ਼ਰੂਰਤ ਨੂੰ ਫਿਲਹਾਲ ਖਤਮ ਕਰ ਦਿੱਤਾ ਹੈ| ਇਸ ਨਾਲ ਉਨ੍ਹਾਂ ਹਜ਼ਾਰਾਂ ਭਾਰਤੀ ਕਾਰੀਗਰਾਂ ਨੂੰ ਲਾਭ ਹੋ ਸਕਦਾ ਹੈ ਜੋ ਹਰ ਸਾਲ ਉੱਥੇ ਜਾਂਦੇ ਹਨ| ਸੰਯੁਕਤ ਅਰਬ ਅਮੀਰਾਤ ਮਨੁੱਖੀ ਸਰੋਤ ਮੰਤਰਾਲੇ ਨੇ ਕੀਤਾ ਹੈ ਕਿ ਵਰਕ ਵੀਜ਼ੇ ਲਈ ਚੰਗੇ ਵਿਵਹਾਰ ਦੇ ਸਰਟੀਫਿਕੇਟ ਨੂੰ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਗਿਆ ਹੈ| ਇਹ 1 ਅਪ੍ਰੈਲ ਤੋਂ ਲਾਗੂ ਹੋਇਆ| ਇਸ ਸਰਟੀਫਿਕੇਟ ਨੂੰ ਪੁਲਸ ਇਜਾਜ਼ਤ ਪ੍ਰਮਾਣ ਪੱਤਰ ਵੀ ਕਿਹਾ ਜਾਂਦਾ ਹੈ| ਇਸ ਨੂੰ 4 ਫਰਵਰੀ ਤੋਂ ਜ਼ਰੂਰੀ ਬਣਾਇਆ ਗਿਆ ਸੀ|

Leave a Reply

Your email address will not be published. Required fields are marked *