ਯੂ.ਏ.ਈ ਨੇ ਬ੍ਰਿਟੇਨ ਯਾਤਰਾ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਦਿੱਤੀ ਚੇਤਾਵਨੀ

ਦੁਬਈ, 5 ਜੂਨ (ਸ.ਬ.)  ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਨੇ ਲੰਡਨ ਬ੍ਰਿਜ ਹਮਲੇ ਤੋਂ ਬਾਅਦ ਆਪਣੇ ਨਾਗਰਿਕਾਂ ਨੂੰ ਬ੍ਰਿਟੇਨ ਦੀ ਯਾਤਰਾ ਕਰਨ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ| ਇਕ ਨਿਊਜ਼ ਏਜੰਸੀ ਨੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਅਹਿਮਦ-ਅਲ-ਹਮ-ਅਲ-ਥਾਹੇਰ ਦੇ ਹਵਾਲੇ ਨਾਲ ਦੱਸਿਆ ਕਿ ਇਹ ਚੇਤਾਵਨੀ ਹਮਲੇ ਤੋਂ ਬਾਅਦ ਮੰਤਰਾਲੇ ਦੀ ਰਿਪੋਰਟ ਦੇ ਆਧਾਰ ਤੇ ਜਾਰੀ ਕੀਤੀ ਗਈ ਹੈ|
ਮੰਤਰਾਲੇ ਨੇ ਆਪਣੇ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਸਮੇਂ ਉਹ ਸਾਵਧਾਨੀ ਵਰਤਣ ਅਤੇ ਇਸ ਦੌਰਾਨ ਜਨਤਕ ਥਾਵਾਂ ਤੇ ਜਾਣ ਤੋਂ ਬਚਣ| 3 ਜੂਨ ਨੂੰ ਬ੍ਰਿਟੇਨ ਵਿੱਚ ਹੋਏ ਹਮਲੇ ਦੌਰਾਨ 7 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋ ਗਏ ਸਨ| ਬ੍ਰਿਟੇਨ ਵਿੱਚ ਪਿਛਲੇ 3 ਮਹੀਨ ਦਰਮਿਆਨ ਇਹ ਤੀਜਾ ਹਮਲਾ ਹੈ|

Leave a Reply

Your email address will not be published. Required fields are marked *