ਯੂ. ਐਨ. ਵਿੱਚ ਰਾਜਦੂਤ ਦੇ ਤੌਰ ਤੇ ਪ੍ਰਭਾਵਸ਼ਾਲੀ ਸਾਬਤ ਹੋਵੇਗੀ ਇਵਾਂਕਾ : ਟਰੰਪ

ਵਾਸ਼ਿੰਗਟਨ, 10 ਅਕਤੂਬਰ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਭਰਾ-ਭਤੀਜਾਵਾਦ ਦੀ ਸ਼ਿਕਾਇਤ ਨਾ ਮਿਲੇ ਤਾਂ ਉਨ੍ਹਾਂ ਦੀ ਬੇਟੀ ਇਵਾਂਕਾ ਸੰਯੁਕਤ ਰਾਸ਼ਟਰ (ਯੂ. ਐਨ.) ਵਿੱਚ ਦੇਸ਼ ਦੀ ਰਾਜਦੂਤ ਦੇ ਤੌਰ ਤੇ ਪ੍ਰਭਾਵਸ਼ਾਲੀ ਸਾਬਤ ਹੋਵੇਗੀ| ਟਰੰਪ ਨੇ ਅੱਗੇ ਕਿਹਾ ਕਿ ਜੋ ਲੋਕ ਇਵਾਂਕਾ ਨੂੰ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਇਕ ਇਸ ਪੋਸਟ ਲਈ ਉਹ ਸਹੀ ਉਮੀਦਵਾਰ ਹੋਵੇਗੀ ਪਰ ਮੇਰੇ ਤੇ ਪਰਿਵਾਰਵਾਦ ਦਾ ਦੋਸ਼ ਲਾਇਆ ਜਾਵੇਗਾ|
ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ| ਟਰੰਪ ਨੇ 46 ਸਾਲਾ ਹੇਲੀ ਦਾ ਅਸਤੀਫਾ ਸਵੀਕਾਰ ਕਰ ਲਿਆ| ਟਰੰਪ ਨੇ ਓਵਲ ਦਫਤਰ ਵਿਚ ਭਾਰਤੀ ਮੂਲ ਦੀ ਨਿੱਕੀ ਹੇਲੀ ਦੇ ਕੰਮ ਦੀ ਤਰੀਫ ਕਰਦੇ ਹੋਏ ਉਨ੍ਹਾਂ ਦੇ ਅਸਤੀਫੇ ਦਾ ਐਲਾਨ ਕੀਤਾ| ਹੇਲੀ ਦੇ ਇਸ ਕਦਮ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ| ਓਧਰ ਟਰੰਪ ਨੇ ਕਿਹਾ ਕਿ ਹੇਲੀ ਮੇਰੇ ਲਈ ਖਾਸ ਰਹੀ ਹੈ| ਉਨ੍ਹਾਂ ਨੇ ਅਸਾਧਾਰਣ ਕੰਮ ਕੀਤਾ ਹੈ| ਉਹ ਬਹੁਤ ਹੀ ਚੰਗੀ ਸ਼ਖਸੀਅਤ ਅਤੇ ਮਹੱਤਵਪੂਰਨ ਹੈ|

Leave a Reply

Your email address will not be published. Required fields are marked *