ਯੂ. ਕੇ ਵਿੱਚ ਵਿਦਿਆਰਥੀਆਂ ਲਈ ਵਰਕ ਵੀਜ਼ਾ ਪਾਉਣਾ ਹੋਵੇਗਾ ਸੌਖਾ

ਲੰਡਨ, 27 ਦਸੰਬਰ (ਸ.ਬ.) ਬ੍ਰਿਟੇਨ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ ਵਰਕ ਵੀਜ਼ਾ ਪਾਉਣਾ ਪਹਿਲਾਂ ਤੋਂ ਜਿਆਦਾ ਸੌਖਾ ਹੋ ਜਾਵੇਗਾ| ਬ੍ਰਿਟਿਸ਼ ਸਰਕਾਰ ਸਟੂਡੈਂਟ ਵੀਜ਼ਾ ਨੂੰ ਵਰਕ ਵੀਜ਼ਾ ਵਿਚ ਬਦਲਣ ਲਈ ਜ਼ਿਆਦਾ ਲਚੀਲਾ ਰਵੱਈਆਂ ਅਪਨਾਉਣ ਜਾ ਰਹੀ ਹੈ| ਇਮੀਗ੍ਰੇਸ਼ਨ ਨਾਲ ਸਬੰਧ ਨਵਾਂ ਨਿਯਮ 11 ਜਨਵਰੀ ਤੋਂ ਲਾਗੂ ਹੋ ਰਿਹਾ ਹੈ, ਜਿਸ ਦੇ ਤਹਿਤ ਵਿਦੇਸ਼ੀ ਵਿਦਿਆਰਥੀ ਪੜ੍ਹਾਈ ਦੇ ਬਾਅਦ ਟਾਇਰ-4 ਵੀਜ਼ਾ ਤੋਂ ਟਾਇਰ-2 (ਸਕਿੱਲਡ ਵਰਕ ਵੀਜ਼ਾ) ਵਿਚ ਸਵਿੱਚ ਕਰ ਪਾਉਣਗੇ|
ਮੌਜੂਦਾ ਨਿਯਮਾਂ ਮੁਤਾਬਕ ਉਨ੍ਹਾਂ ਨੂੰ ਟਾਇਰ-2 ਵੀਜ਼ਾ ਲਈ ਆਪਣੀ ਡਿਗਰੀ ਪੂਰੀ ਹੋਣ ਦਾ ਇੰਤਜ਼ਾਰ ਕਰਨਾ ਹੁੰਦਾ ਹੈ| ਇਸ ਦੇ ਤਹਿਤ ਉਨ੍ਹਾਂ ਨੂੰ ਬ੍ਰਿਟੇਨ ਵਿਚ ਨੌਕਰੀ ਲੱਭਣ ਲਈ ਪੜ੍ਹਾਈ ਤੋਂ ਬਾਅਦ ਕਾਫੀ ਘੱਟ ਸਮਾਂ ਮਿਲਦਾ ਹੈ| ਜਿਵੇਂ ਕਿ ਜੇਕਰ ਕੋਈ ਸਟੂਡੈਂਟ ਪੀਜੀ ਕਰ ਰਿਹਾ ਹੈ ਤਾਂ ਉਸ ਨੂੰ ਵੀਜ਼ਾ ਐਲਪੀਕੇਸ਼ਨ ਲਈ ਡਿਗਰੀ ਮਿਲਣ ਤੱਕ ਇੰਤਜ਼ਾਰ ਕਰਨਾਹੋਵੇਗਾ|
ਈ. ਵਾਈ-ਯੂ. ਕੇ ਵੱਲੋਂ ਜਾਰੀ ਨਿਊਜ਼ਲੈਟਰ ਵਿਚ ਕਿਹਾ ਗਿਆ ਹੈ ਕਿ ਨਵੇਂ ਨਿਯਮਾਂ ਮੁਤਾਬਕ ਉਹ ਕੁੱਝ ਮਹੀਨੇ ਹੋਰ ਪਹਿਲਾਂ ਟਾਇਰ-2 ਵੀਜ਼ਾ ਲਈ ਐਪਲੀਕੇਸ਼ਨ ਦੇ ਸਕਣਗੇ| ਲੰਡਨ ਦੇ ਮੇਅਰ ਸਾਦਿਕ ਖਾਨ ਨੇ ਇਸ ਨਵੀਂ ਸ਼੍ਰੇਣੀ ਦੇ ਵੀਜ਼ਾ ਦਾ ਸਮਰਥਨ ਕੀਤਾ ਹੈ| ਇਮੀਗ੍ਰੇਸ਼ਨ ਮਾਹਰਾਂ ਮੁਤਾਬਕ ਇਹ ਬਦਲਾਅ ਯੂਨੀਵਰਸਿਟੀਆਂ ਅਤੇ ਸਰਕਾਰ ਵਿਚਕਾਰ ਕਈ ਦੌਰ ਦੀ ਗੱਲਬਾਤ ਦਾ ਨਤੀਜਾ ਹਨ| ਸਟੂਡੈਂਟ ਵੀਜ਼ਾ ਟਾਇਰ-4 ਦੇ ਨਾਂ ਤੋਂ ਜਾਣਿਆ ਜਾਂਦਾ ਹੈ ਜੋ ਕੋਰਸ ਦੀ ਮਿਆਦ ਤੋਂ ਇਲਾਵਾ ਕੁੱਝ ਹੋਰ ਮਹੀਨਿਆਂ ਲਈ ਦਿੱਤਾ ਜਾਂਦਾ ਹੈ ਤਾਂ ਕਿ ਵਿਦਿਆਰਥੀ ਬ੍ਰਿਟੇਨ ਵਿਚ ਨੌਕਰੀ ਲੱਭ ਸਕਣ|
ਉਦਾਹਰਣ ਲਈ ਟਾਇਰ-4 ਵੀਜ਼ਾ ਲੰਬੀ ਮਿਆਦ ਦੇ ਕੋਰਸ (12 ਮਹੀਨੇ ਤੋਂ ਜ਼ਿਆਦਾ) ਲਈ ਮਿਲਦਾ ਹੈ| ਭਾਵ ਕਿਸੇ ਨੂੰ ਕੋਰਸ ਤੋਂ ਇਲਾਵਾ 4 ਮਹੀਨੇ ਦਾ ਜ਼ਿਆਦਾ ਵੀਜ਼ਾ ਦਿੱਤਾ ਜਾਂਦਾ ਹੈ| ਜੇਕਰ ਇਸ ਮਿਆਦ ਦੇ ਅੰਦਰ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਨੌਕਰੀ ਨਹੀਂ ਮਿਲਦੀ ਤਾਂ ਉਨ੍ਹਾਂ ਨੂੰ ਆਪਣੇ ਦੇਸ਼ ਪਰਤਣਾ ਹੁੰਦਾ ਹੈ| ਮੌਜੂਦਾ ਸਮੇਂ ਵਿਚ ਟਾਇਰ-4 ਵੀਜ਼ਾ ਧਾਰਕ ਕਈ ਵਿਦਿਆਰਥੀਆਂ ਲਈ ਟਾਇਰ-2 ਵਿਚ ਸਵਿੱਚ ਕਰਨਾ ਆਸਾਨ ਨਹੀਂ ਹੈ, ਕਿਉਂਕਿ ਜਾਂ ਤਾਂ ਉਨ੍ਹਾਂ ਕੋਲ ਡਿਗਰੀ ਨਹੀਂ ਹੈ ਜਾਂ ਫਿਰ ਉਨ੍ਹਾਂ ਦਾ ਸਟੂਡੈਂਟ ਵੀਜ਼ਾ ਐਕਸਪਾਇਰ ਹੋ ਰਿਹਾ ਹੈ|

Leave a Reply

Your email address will not be published. Required fields are marked *