ਯੂ. ਕੇ : ਸਾਊਥਾਲ ਵਿੱਚ ਵਿਆਹ ਦੀ ਪਾਰਟੀ ਪਈ ਭਾਰੀ, ਲੱਗੇਗਾ ਭਾਰੀ ਜੁਰਮਾਨਾ


ਲੰਡਨ, 17 ਅਕਤੂਬਰ (ਸ.ਬ.) ਯੂ. ਕੇ. ਵਿੱਚ ਕੋਰੋਨਾ ਵਾਇਰਸ ਕਾਰਨ ਸਖ਼ਤ ਪਾਬੰਦੀਆਂ ਲੱਗੀਆਂ ਹੋਈਆਂ ਹਨ ਅਤੇ ਵਿਆਹ ਸਮਾਗਮਾਂ ਵਿਚ 15 ਤੋਂ ਵੱਧ ਮਹਿਮਾਨਾਂ ਦੇ ਇਕੱਠੇ ਹੋਣ ਤੇ ਰੋਕ ਲੱਗੀ ਹੋਈ ਹੈ|
ਅਜਿਹੇ ਮੌਕੇ ਸਾਊਥਾਲ ਦੇ ਟਿਊਡਰ ਰੋਜ਼ ਹਾਲ ਵਿਚ ਇੱਕ ਵਿਆਹ ਸਮਾਗਮ ਵਿਚ 100 ਤੋਂ ਵੱਧ ਮਹਿਮਾਨ ਸ਼ਾਮਿਲ ਹੋਏ| ਮੌਕੇ ਤੇ ਪਹੁੰਚੀ ਪੁਲੀਸ ਨੇ ਹਾਲ ਮਾਲਕ ਨੂੰ 10 ਹਜ਼ਾਰ ਪੌਂਡ ਦਾ ਜੁਰਮਾਨਾ ਕਰਨ ਦੀ ਚਿਤਾਵਨੀ ਦਿੱਤੀ ਹੈ| ਮੈਟਰੋਪੁਲੀਟਨ ਪੁਲੀਸ ਨੇ ਕਿਹਾ ਹੈ ਕਿ ਟਿਊਡਰ ਰੋਜ਼ ਵਿਖੇ ਬਹੁਤ ਸਾਰੇ ਮਹਿਮਾਨ ਹਾਜ਼ਰ ਸਨ| ਪੁਲੀਸ ਨੇ ਘਟਨਾ ਦੀ ਵੀਡੀਓ ਵੀ ਜਾਰੀ ਕੀਤੀ ਹੈ| ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ            ਸਮੇਂ ਮਹਿਮਾਨਾਂ ਨੇ ਸਮਾਜਕ ਦੂਰੀ ਦੇ ਨਿਯਮ ਦਾ ਵੀ ਖਿਆਲ ਨਹੀਂ ਰੱਖਿਆ| ਚੀਫ ਸੁਪਰਡੈਂਟ ਪੀਟਰ ਗਾਰਡਨਰ ਨੇ ਕਿਹਾ ਕਿ ਇਹ ਬਹੁਤ ਹੀ ਖ਼ਤਰਨਾਕ ਅਤੇ ਬੇਵਕੂਫੀ ਵਾਲੀ ਉਲੰਘਣਾ ਹੈ| 

Leave a Reply

Your email address will not be published. Required fields are marked *