ਯੂ ਟਿਊਬ ਤੇ ਰਿਲੀਜ ਹੋਵੇਗੀ ਪੰਜਾਬੀ ਫਿਲਮ ‘ਮਾਂ’

ਖਰੜ, 11 ਸਤੰਬਰ (ਸ਼ਮਿੰਦਰ ਸਿੰਘ)  ਖਰੜ ਵਿਖੇ ਸਿੰਗਲਾ ਪ੍ਰੋਡਕਸ਼ਨ ਦੇ ਬੈਨਰ ਥਲੇ ਬਣੀ ਸ਼ਾਰਟ ਫਿਲਮ ਮਾਂ ਦੀ ਪ੍ਰਮੋਸ਼ਨ ਲਈ ਇਕੱਠੇ ਹੋਏ ਫਿਲਮ ਦੇ ਕਲਾਕਾਰਾਂ, ਪ੍ਰੋਡਿਊਸਰ, ਡਾਇਰੈਕਟਰ ਨੇ ਇੱਕ ਪੱਤਰਕਾਰ            ਸੰਮੇਲਨ ਦਰਾਨ ਫਿਲਮ ਬਾਰੇ ਜਾਣਕਾਰੀ ਦਿੱਤੀ| 
ਇਸ ਫਿਲਮ ਦੇ ਡਾਇਰੈਕਟਰ ਚਿੰਕੂ ਸਿੰਗਲਾ ਨੇ ਦੱਸਿਆ ਕਿ ਇਹ ਫਿਲਮ ਇਕ ਪਰਿਵਾਰਿਕ ਫਿਲਮ ਹੈ ਅਤੇ ਸਮਾਜ ਲਈ ਇਕ ਸਨੇਹਾ ਦਿੰਦੀ ਹੈ| ਫਿਲਮ ਦੀ ਕਹਾਣੀ ਅਭੀ ਧੀਮਾਨ ਵਲੋਂ ਲਿਖੀ ਗਈ ਹੈ|
ਇਸ ਮੌਕੇ ਫਿਲਮ ਵਿੱਚ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਕਲਾਕਾਰ ਡੌਲੀ, ਬਾਲ ਕਲਾਕਾਰ ਭਵਯਾ ਸਿੰਗਲਾ ਅਤੇ ਫਿਲਮ ਦੇ ਪ੍ਰੋਡਿਊਸਰ ਸ੍ਰੀ ਪੰਕਜ ਚੱਢਾ ਨੇ ਦੱਸਿਆ ਕਿ ਇਹ ਫਿਲਮ ਅੱਜ ਦੇ ਮਾਹੌਲ ਨੂੰ ਦੇਖ ਕੇ ਬਣਾਈ ਗਈ ਹੈ ਜਿਹੜੀ ਯੂ ਟਿਊਬ ਤੇ ਰਿਲੀਜ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *