ਯੂ ਪੀ ਏ ਸਰਕਾਰ ਕਸ਼ਮੀਰੀ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਨ ਵਿੱਚ ਅਸਫਲ ਰਹੀ ਸੀ : ਰਿਪੋਰਟ

ਸ਼੍ਰੀਨਗਰ, 20 ਜੂਨ (ਸ.ਬ.)  ਜੰਮੂ-ਕਸ਼ਮੀਰ ਵਿੱਚ ਲਗਾਤਾਰ ਵਿਗੜਦੇ ਮਾਹੌਲ ਦੇ ਪਿੱਛੇ ਕਾਫੀ ਹੱਦ ਤੱਕ ਵੱਖਵਾਦੀ ਨੇਤਾਵਾਂ ਦਾ ਹੀ ਹੱਥ ਰਹਿੰਦਾ ਹੈ ਅਤੇ ਵੱਖਵਾਦੀ ਨੇਤਾਵਾਂ ਨੂੰ ਉਨ੍ਹਾਂ ਦੇ ਪਾਕਿ ਮਾਲਕਾਂ ਤੋਂ ਮਦਦ ਮਿਲਦੀ ਹੈ ਅਤੇ ਉਹ ਇੱਥੇ ਕਸ਼ਮੀਰੀ ਲੜਕਿਆਂ ਨੂੰ ਭੜਕਾਉਂਦੇ ਹਨ| ਵੱਖਵਾਦੀਆਂ ਨੂੰ ਪਾਕਿ ਫੰਡਿੰਗ ਨੂੰ ਲੈ ਕੇ ਹੁਣ ਐਨ.ਆਈ.ਏ. (ਕੇਂਦਰੀ ਜਾਂਚ ਏਜੰਸੀ) ਦੀ ਰਿਪੋਰਟ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ|
ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2005 ਤੋਂ 2011 ਦਰਮਿਆਨ ਵੱਖਵਾਦੀਆਂ ਨੂੰ ਆਈ.ਐਸ.ਆਈ.ਐਸ. ਵੱਲੋਂ ਲਗਾਤਾਰ ਮਦਦ ਮਿਲ ਰਹੀ ਸੀ ਪਰ ਯੂ.ਪੀ.ਏ. ਸਰਕਾਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਹੇ ਮਨਮੋਹਨ ਸਿੰਘ ਨੇ ਜਾਣ ਬੁੱਝ ਕੇ ਅੱਖਾਂ ਬੰਦ ਰੱਖੀਆਂ ਸਨ| ਇਕ ਚੈਨਲ ਦੀ ਰਿਪੋਰਟ ਤੋਂ ਵੀ ਪਤਾ ਲੱਗਾ ਹੈ ਕਿ 2005 ਤੋਂ 2011 ਦਰਮਿਆਨ ਸਰਹੱਦ ਪਾਰ ਤੋਂ ਆ ਰਹੇ ਪੈਸਿਆਂ ਦੀ ਮਦਦ ਲੈਣ ਦੇ ਮਾਮਲੇ ਨੂੰ ਲਗਾਤਾਰ ਫੜਿਆ ਗਿਆ ਸੀ ਪਰ ਸਾਬਕਾ ਮਨਮੋਹਨ ਸਰਕਾਰ ਐਕਸ਼ਨ ਲੈਣ ਵਿੱਚ ਅਸਫ਼ਲ ਰਹੀ|
2011 ਵਿੱਚ ਐਨ.ਆਈ.ਏ. ਵੱਲੋਂ ਦਾਇਰ ਚਾਰਜਸ਼ੀਟ ਅਨੁਸਾਰ ਹਿਜ਼ਬੁਲ ਦੇ ਫੰਡ ਮੈਨੇਜਰ ਇਸਲਾਮਾਬਾਦ ਵਾਸੀ ਮੁਹੰਮਦ ਮਕਬੂਲ ਪੰਡਤ ਲਗਾਤਾਰ ਵੱਖਵਾਦੀਆਂ ਨੂੰ ਪੈਸੇ ਪਹੁੰਚਾ ਰਿਹਾ ਸੀ, ਜਿਸ ਤੋਂ ਬਾਅਦ ਦਿੱਲੀ ਪੁਲੀਸ ਦੇ ਸਪੈਸ਼ਲ ਸੈਲ ਨੇ 2011 ਵਿੱਚ ਹੀ ਪਾਕਿ ਤੋਂ ਹਵਾਲਾ ਰਾਹੀਂ ਕਰੋੜਾਂ ਰੁਪਏ ਦੇ ਨਾਲ 4 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਸੀ| ਚਾਰਜਸ਼ੀਟ ਵਿੱਚ ਗਿਲਾਨੀ ਦੇ ਨਾਂ ਦਾ ਜ਼ਿਕਰ ਹੈ ਪਰ ਸਰਕਾਰ ਨੇ ਨਾ ਤਾਂ ਗਿਲਾਨੀ ਨੂੰ ਗ੍ਰਿਫਤਾਰ ਕੀਤਾ ਅਤੇ ਨਾ ਹੀ ਕੋਈ ਐਕਸ਼ਨ ਲਿਆ ਸੀ|

Leave a Reply

Your email address will not be published. Required fields are marked *