ਯੂ.ਪੀ.: ਖੜ੍ਹੇ ਟਰੱਕ ਨਾਲ ਟਕਰਾਈ ਮੈਜਿਕ, 2 ਔਰਤਾਂ ਸਮੇਤ 13 ਦੀ ਮੌਤ

ਲਖੀਮਪੁਰ ਖੀਰੀ, 28 ਅਪ੍ਰੈਲ (ਸ.ਬ.) ਯੂ.ਪੀ. ਦੇ ਲਖੀਮਪੁਰ ਖੀਰੀ ਇਲਾਕੇ ਕੋਲ ਅੱਜ ਸਵੇਰ ਟਰੱਕ ਅਤੇ ਟਾਟਾ ਮੈਜਿਕ ਦਰਮਿਆਨ ਹੋਈ ਟੱਕਰ ਵਿੱਚ 2 ਔਰਤਾਂ ਸਮੇਤ 13 ਵਿਅਕਤੀਆਂ ਦੀ ਮੌਤ ਹੋ ਗਈ| ਇਹ ਘਟਨਾ ਥਾਣਾ ਪਸਗਵਾਂ ਲਖੀਮਪੁਰ ਖੀਰੀ ਦੇ ਉਚੌਲੀਆ ਚੌਕੀ ਖੇਤਰ ਦੀ ਹੈ| ਮੈਜਿਕ ਸ਼ਾਹਜਹਾਂਪੁਰ ਤੋਂ ਸਵਾਰੀ ਲੈ ਕੇ ਸੀਤਾਪੁਰ ਜਾ ਰਹੀ ਸੀ| ਉਦੋਂ ਨੈਸ਼ਨਲ ਹਾਈਵੇਅ ਤੇ ਉਚੌਲੀਆ ਕੋਲ ‘ਪਾਪਾ ਜੀ ਕਾ ਢਾਬਾ’ ਕੋਲ ਖੜ੍ਹੇ ਟਰੱਕ ਵਿੱਚ ਮੈਜਿਕ ਵੱਜ ਗਈ| ਦੱਸਿਆ ਜਾ ਰਿਹਾ ਹੈ ਕਿ ਮੈਜਿਕ ਕਾਫੀ ਤੇਜ਼ ਸਪੀਡ ਵਿੱਚ ਸੀ ਅਤੇ ਟੱਕਰ ਇੰਨੀ ਤੇਜ਼ ਸੀ ਕਿ ਕਿਸੇ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ| ਮੈਜਿਕ ਵਿੱਚ ਉਸ ਸਮੇਂ 17 ਸਵਾਰੀਆਂ ਸਨ| ਐਸ.ਪੀ. ਡਾ. ਐਸ. ਚਿਨੱਪਾ ਨੇ 13 ਵਿਅਕਤੀਆਂ ਦੇ ਮਰਨ ਦੀ ਪੁਸ਼ਟੀ ਕਰ ਦਿੱਤੀ ਹੈ|
ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਹਸਪਤਾਲ ਸੀਤਾਪੁਰ ਵਿੱਚ ਭਰਤੀ ਕਰਵਾਇਆ ਗਿਆ ਹੈ| ਅਜੇ ਮਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ ਹੈ| ਇਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਖੁਦ ਜ਼ਿਲਾ ਅਧਿਕਾਰੀ ਸ਼ੈਲੇਂਦਰ ਕੁਮਾਰ ਸਿੰਘ ਅਤੇ ਪੁਲਸ ਕਮਿਸ਼ਨਰ ਡਾ. ਐਸ. ਚਿਨੱਪਾ ਮੌਕੇ ਤੇ ਪੁੱਜ ਗਏ ਹਨ|

Leave a Reply

Your email address will not be published. Required fields are marked *