ਯੂ ਪੀ ਚੋਣਾਂ ਵਿੱਚ ਭਾਰੂ ਹੁੰਦੀ ਨੇਤਾਵਾਂ ਦੀ ਨਿੱਜੀ ਦੂਸ਼ਣਬਾਜੀ

ਉੱਤਰ ਪ੍ਰਦੇਸ਼ ਦੇ ਚੋਣ ਪ੍ਰਚਾਰ ਵਿੱਚ ਪ੍ਰਧਾਨਮੰਤਰੀ ਤੋਂ ਲੈ ਕੇ ਛੋਟੇ    ਨੇਤਾ ਤੱਕ ਆਪਣੇ ਵਿਰੋਧੀਆਂ ਲਈ ਜਿੰਨੀ ਕੁੜੱਤਣ ਭਰੀ ਅਤੇ ਅਭਦਰ ਭਾਸ਼ਾ ਦਾ ਪ੍ਰਯੋਗ ਕਰ ਰਹੇ ਹਨ, ਉਹ ਫਿਕਰ ਦਾ ਵਿਸ਼ਾ ਹੈ| ਇਸ ਨਾਲ ਇੱਕ ਵਾਰ ਫਿਰ ਇਹ ਸਪਸ਼ਟ ਹੋ ਗਿਆ ਹੈ ਕਿ ਸਾਡੇ ਨੇਤਾਵਾਂ ਵਿੱਚ ਇੰਨਾ ਆਤਮਵਿਸ਼ਵਾਸ ਨਹੀਂ ਹੈ ਕਿ ਉਹ ਠੋਸ ਮੁੱਦਿਆਂ ਤੇ ਗੱਲ ਕਰਕੇ ਜਨਤਾ ਦੀ ਵੋਟ ਲੈ ਸਕਣ| ਫਿਰਕੂ ਅਤੇ ਜਾਤੀ ਦੇ ਪੱਧਰ ਤੇ ਉਤਰ ਕੇ ਆਪਣੇ ਵਿਰੋਧੀਆਂ ਨੂੰ ਫਿਟਕਾਰੇ ਬਿਨਾਂ ਉਨ੍ਹਾਂ ਦਾ ਕੰਮ ਨਹੀਂ ਚੱਲਦਾ| ਪਰ ਉਨ੍ਹਾਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਹੈ ਕਿ ਇਸ ਕਵਾਇਦ ਵਿੱਚ ਉਹ ਦੇਸ਼ ਦੇ ਸੰਵਿਧਾਨਕ ਮੁੱਲਾਂ ਅਤੇ ਲੋਕਤੰਤਰਿਕ ਮਰਿਆਦਾ ਨੂੰ ਕਿਸ ਹੱਦ ਤੱਕ ਤਾਰ-ਤਾਰ ਕਰ ਰਹੇ ਹਨ|
ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਚੱਲ ਸਕਦਾ ਕਿ ਧਾਂਸੂ ਡਾਇਲਾਗਬਾਜੀ ਦੇ ਚੱਕਰ ਵਿੱਚ ਉਨ੍ਹਾਂ ਦੀ ਹੈਸੀਅਤ ਇੱਕ ਸਟੈਂਡਅਪ ਕਾਮੇਡੀਅਨ ਜਿੰਨੀ ਹੀ ਰਹਿ ਜਾਂਦੀ ਹੈ| ਹੁਣ ਜਿਵੇਂ, ਭਾਜਪਾ ਦੇ ਰਾਜ ਸਭਾ ਸਾਂਸਦ ਪ੍ਰਾਰਥਨਾ ਕਟਿਆਰ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਤੋਂ ਜ਼ਿਆਦਾ ਸੁੰਦਰ ਅਭਿਨੇਤਰੀਆਂ ਅਤੇ ਉਪਦੇਸ਼ਕਾ ਔਰਤਾਂ ਭਾਜਪਾ ਵਿੱਚ ਹਨ, ਇਸ ਲਈ ਪ੍ਰਿਯੰਕਾ ਦੇ ਪ੍ਰਚਾਰ ਕਰਨ ਤੋਂ ਕੋਈ ਫਰਕ ਨਹੀਂ ਪਵੇਗਾ|
ਯੂਪੀ ਵਿੱਚ ਭਾਜਪਾ ਲਈ ਚੋਣ ਪ੍ਰਚਾਰ ਕਰਨ ਆਏ ਮੱਧ ਪ੍ਰਦੇਸ਼ ਦੇ ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਆਜਮ ਖਾਨ ਅਜਿਹੇ ਨੇਤਾ ਹਨ, ਜਿਨ੍ਹਾਂ ਦਾ ਨਾਮ ਲੈ ਲਈਏ ਤਾਂ ਨਹਾਉਣਾ ਪੈਂਦਾ ਹੈ| ਆਜਮ ਖਾਨ ਨੇ ਕਿਹਾ ਕਿ ਮੁਸਲਮਾਨ ਜ਼ਿਆਦਾ ਬੱਚੇ ਇਸ ਲਈ ਪੈਦਾ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਕੋਲ ਕੋਈ ਕੰਮ ਨਹੀਂ ਹੁੰਦਾ|
ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਰਾਜਿੰਦਰ ਚੌਧਰੀ ਨੇ ਪੀ ਐਮ ਨਰਿੰਦਰ ਮੋਦੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੋਵਾਂ ਨੂੰ ਅੱਤਵਾਦੀ ਦੱਸ ਦਿੱਤਾ| ਯੂ ਪੀ ਦੇ ਸੀ ਐਮ ਅਖਿਲੇਸ਼ ਯਾਦਵ ਨੇ ਕਿਹਾ ਕਿ ‘ਮੈਗਾਸਟਾਰ ਅਮਿਤਾਭ ਬਚਨ ਨੂੰ ਮੇਰੀ ਬੇਨਤੀ ਹੈ ਕਿ ਉਹ ਗੁਜਰਾਤ ਦੇ ਗਧਿਆਂ ਦਾ ਪ੍ਰਚਾਰ ਨਾ ਕਰਨ|
ਦਰਅਸਲ, ਅਖਿਲੇਸ਼ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਦੇ ਉਸ ਬਿਆਨ ਦੀ ਪ੍ਰਤੀਕ੍ਰਿਆ ਦੇ ਤੌਰ ਤੇ ਆਈ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕਿਸੇ ਪਿੰਡ ਵਿੱਚ ਜੇਕਰ ਕਬਰਿਸਤਾਨ ਬਣਦਾ ਹੈ ਤਾਂ ਸ਼ਮਸ਼ਾਨ ਵੀ ਬਣਨਾ ਚਾਹੀਦਾ ਹੈ, ਰਮਜਾਨ ਵਿੱਚ ਬਿਜਲੀ ਮਿਲਦੀ ਹੈ ਤਾਂ ਦਿਵਾਲੀ ਤੇ ਵੀ ਮਿਲਣੀ ਚਾਹੀਦੀ ਹੈ| ਪ੍ਰਧਾਨਮੰਤਰੀ ਦੇ ਇਸ ਬਿਆਨ ਨੇ ਦੇਸ਼ ਨੂੰ ਸਦਮੇ ਵਿੱਚ ਪਾ ਦਿੱਤਾ ਹੈ| ਹਰ ਕਿਸੇ ਦੀ ਹਰ ਜ਼ਰੂਰਤ ਪੂਰੀ ਹੋਣੀ ਚਾਹੀਦੀ ਹੈ, ਪਰ ਇਹ ਸਾਧਾਰਨ ਜਿਹੀ ਗੱਲ ਕਹਿਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚੁਣਾਵੀ ਮਾਹੌਲ ਵਿੱਚ ਦੋ ਧਰਮਾਂ ਦੇ ਵਿੱਚ ਤੁਲਨਾ ਕਿਉਂ ਕਰਨੀ ਚਾਹੀਦੀ ਹੈ?
ਠੀਕ ਹੈ ਕਿ ਪ੍ਰਧਾਨਮੰਤਰੀ ਇੱਕ ਰਾਜਨੀਤਿਕ ਦਲ ਦੇ ਸਿਖਰ ਨੇਤਾ ਵੀ ਹਨ, ਪਰ ਉਸ ਤੋਂ ਪਹਿਲਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ| ਇਸ ਬਿਆਨ ਤੇ ਭਾਜਪਾ ਬੁਲਾਰਿਆਂ ਨੇ ਇਹ ਸਫਾਈ ਦਿੱਤੀ ਹੈ ਕਿ ਇਹ ਅਖਿਲੇਸ਼ ਯਾਦਵ ਦੀ ਘੱਟ ਗਿਣਤੀ ਤੁਸ਼ਟੀਕਰਨ ਵਾਲੀ ਨੀਤੀ ਤੇ ਵਿਅੰਗ ਸੀ| ਪਰ ਉਨ੍ਹਾਂ ਨੂੰ ਇਹ ਸਫਾਈ ਅਦਾਲਤ ਜਾਂ ਚੋਣ ਕਮਿਸ਼ਨ ਨੂੰ ਦੇਣੀ ਚਾਹੀਦੀ ਹੈ| ਆਮ ਲੋਕ ਸ਼ਬਦਾਂ ਦੇ ਪਿੱਛੇ ਛਿਪੇ ਇਰਾਦਿਆਂ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਹਨ|
ਅਜਿਹੇ ਕਿਸੇ ਮੁੱਦੇ ਤੇ ਅਖਿਲੇਸ਼ ਸਰਕਾਰ ਦੀ ਕੋਈ ਆਲੋਚਨਾ ਬਣਦੀ ਵੀ ਹੋਵੇ ਤਾਂ ਪ੍ਰਧਾਨਮੰਤਰੀ ਇਸ ਸਬੰਧੀ ਕੁੱਝ ਤੱਥ ਸਾਹਮਣੇ ਰੱਖਕੇ ਦੋ ਟੂਕ ਕਹਿ ਸਕਦੇ ਸਨ ਕਿ ਧਰਮਾਂ ਦੇ ਵਿਚਾਲੇ ਭੇਦਭਾਵ ਸਹੀ ਨਹੀਂ ਹੈ| ਪਰੰਤੂ ਜਿਸ ਰੂਪ ਵਿੱਚ ਇਸ ਨੂੰ ਪੇਸ਼ ਕੀਤਾ ਗਿਆ, ਉਸ ਨੂੰ ਫਿਰਕੂ ਧਰੁਵੀਕਰਨ ਦੀ ਕੋਸ਼ਿਸ਼ ਹੀ ਕਿਹਾ ਜਾਵੇਗਾ| ਰਾਜਨੀਤੀ ਵਿੱਚ ਸਿਖਰ ਪੱਧਰ ਤੇ ਆ ਰਹੀ ਇਸ ਗਿਰਾਵਟ ਨੂੰ ਹੁਣ ਨਹੀਂ ਤਾਂ ਕਦੋਂ ਰੋਕਿਆ             ਜਾਵੇਗਾ|
ਸੰਦੀਪ

Leave a Reply

Your email address will not be published. Required fields are marked *