ਯੂ. ਪੀ. ਦੀਆਂ ਸੜਕਾਂ ਤੇ ਚੱਲਣਗੀਆਂ ਭਗਵਾਂ ਬੱਸਾਂ, ਯੋਗੀ ਨੇ ਦਿਖਾਈ ਹਰੀ ਝੰਡੀ

ਲਖਨਊ, 11 ਅਕਤੂਬਰ (ਸ.ਬ.)  ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਸਵੇਰੇ ਆਪਣੇ ਸਰਕਾਰੀ ਦਫ਼ਤਰ ਤੋਂ ਭਗਵਾ ਰੰਗ ਵਿੱਚ ਰੰਗੀਂ 50 ਸੰਕਲਪ ਬੱਸਾਂ ਨੂੰ ਹਰੀ ਝੰਡੀ ਦਿਖਾਈ ਹੈ| ਇਨ੍ਹਾਂ ਵਿੱਚ 10-10 ਬੱਸਾਂ ਵਾਰਾਨਸੀ ਅਤੇ ਗੋਰਖਪੁਰ, 6-6 ਬੱਸਾਂ ਝਾਂਸੀ, ਇਲਾਹਾਬਾਦ,     ਬਰੇਲੀ, ਮੁਰਾਦਾਬਾਦ, ਸਹਾਰਨਪੁਰ ਨੂੰ ਮਿਲਣਗੀਆਂ|
ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਭਾਜਪਾ ਸੱਤਾ ਵਿੱਚ ਹੈ ਹੁਣ ਬੱਸਾਂ ਦਾ ਰੰਗ ਭਗਵਾ ਹੋ ਗਿਆ ਹੈ| ਜਿਨ੍ਹਾਂ ਨੂੰ ਸੰਕਲਪ ਬੱਸ ਸੇਵਾ ਨਾਮ ਦਿੱਤਾ ਗਿਆ ਹੈ| ਖਾਸ ਗੱਲ ਇਹ ਹੈ ਕਿ ਖਟਾਰਾ ਬੱਸਾਂ ਦੀ ਮੁਰੰਮਤ ਕਰਾਉਣ ਦੇ ਬਜਾਏ ਸਿਰਫ ਉਨ੍ਹਾਂ ਦੀ ਖਰਾਬ ਹਾਲਤ ਤੇ ਰੰਗ ਰੋਗਨ ਕਰਕੇ ਉਨ੍ਹਾਂ ਨੂੰ ਨਵਾਂ ਰੂਪ ਦਿੱਤਾ ਹੈ|
ਇਸ ਮੌਕੇ ਮੁੱਖ ਮੰਤਰੀ ਯੋਗੀ ਨੇ ਕਿਹਾ ਹੈ ਕਿ ਕੇਵਲ ਸਬਸਿਡੀ ਲੱਭਣ ਅਤੇ ਆਮਦਨ ਦਾ ਸ੍ਰੋਤ ਨਾ ਮਿਲਣ ਕਰਕੇ ਕੰਮ ਨਹੀਂ ਚੱਲਣ ਵਾਲਾ ਹੈ|
ਉਨ੍ਹਾਂ ਕਿਹਾ ਕਿ ਹਰ ਪਿੰਡ ਨੂੰ ਕਿਸੇ ਨਾ ਕਿਸੇ ਬੱਸ ਸਰਵਿਸ ਸੇਵਾ ਨਾਲ ਜੋੜ ਕੇ ਪਿੰਡਾਂ ਨੂੰ ਅਰਾਮ ਅਤੇ ਸੌਖੀ ਯਾਤਰਾ ਦਾ ਲਾਭ ਪ੍ਰਦਾਨ ਕੀਤਾ ਜਾਵੇਗਾ| ਦਰਅਸਲ ਭਗਵਾ ਬੱਸਾਂ ਵਿੱਚ ਯਾਤਰੀਆਂ ਦੇ ਲਈ ਵਿਸ਼ੇਸ਼ ਇੰਤਜ਼ਾਮ ਹੋ ਰਹੇ ਹਨ| ਸੀਟਾਂ ਤੋਂ ਲੈ ਕੇ ਬੱਸਾਂ ਦੀ ਬਾਡੀ ਤੇ ਵਿਭਾਗੀ ਤੌਰ ਤੇ ਨਜ਼ਰ ਰੱਖ ਰਹੀ ਹੈ| ਸੂਤਰਾਂ ਦੇ ਮੁਤਾਬਕ ਇਕ ਭਗਵਾ ਬੱਸ ਨੂੰ ਤਿਆਰ ਕਰਨ ਵਿੱਚ 24 ਲੱਖ ਰੁਪਏ ਖਰਚ ਆਇਆ ਹੈ| ਇਨ੍ਹਾਂ ਨੂੰ ਆਧੁਨਿਕ ਮਾਡਲ ਨਾਲ ਤਿਆਰ ਕੀਤਾ ਗਿਆ ਹੈ|

Leave a Reply

Your email address will not be published. Required fields are marked *