ਯੂ.ਪੀ ਦੇ ਕਾਂਗਰਸ ਪ੍ਰਧਾਨ ਰਾਜ ਬੱਬਰ ਨੇ ਦਿੱਤਾ ਅਸਤੀਫਾ

ਉਤਰ ਪ੍ਰਦੇਸ਼, 21 ਮਾਰਚ (ਸ.ਬ.) ਕਾਂਗਰਸ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਰਾਜ ਬੱਬਰ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ| ਸੂਤਰਾਂ ਮੁਤਾਬਕ 2019 ਲੋਕਸਭਾ ਚੋਣਾਂ ਤੋਂ ਪਹਿਲੇ ਰਾਹੁਲ ਗਾਂਧੀ ਦੀ ਨਵੀਂ ਟੀਮ ਲਈ ਰਾਜ ਬੱਬਰ ਨੇ ਇਹ ਕਦਮ ਚੁੱਕਿਆ ਹੈ| ਉਨ੍ਹਾਂ ਦਾ ਅਸਤੀਫਾ ਅਜੇ ਤੱਕ ਸਵੀਕਾਰ ਨਹੀਂ ਹੋਇਆ ਹੈ ਅਤੇ ਨਵੇਂ ਪ੍ਰਧਾਨ ਦੀ ਨਿਯੁਕਤੀ ਤੱਕ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਦੇ ਰਹਿਣਗੇ|

Leave a Reply

Your email address will not be published. Required fields are marked *