ਯੂ.ਪੀ.ਦੇ  ਮੁਜੱਫਰਨਗਰ ਵਿੱਚ ਭਾਜਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ, ਬਦਮਾਸ਼ ਫਰਾਰ

ਨਵੀਂ ਦਿੱਲੀ, 5 ਅਪ੍ਰੈਲ (ਸ.ਬ.) ਯੂ.ਪੀ. ਦੇ ਭਾਜਪਾ ਦੇ ਆਪਣੇ ਵਰਕਰ ਹੀ ਸੁਰੱਖਿਅਤ ਨਹੀਂ ਹੈ| ਅੱਜ ਸਵੇਰੇ ਮੁਜੱਫਰਨਗਰ ਦੇ ਖਤੌਲੀ ਥਾਣਾ ਖੇਤਰ ਵਿੱਚ ਇਕ ਭਾਜਪਾ    ਨੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ|
ਇਸ ਨੇਤਾ ਨੂੰ ਗੋਲੀ ਮਾਰੀ ਗਈ ਹੈ, ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ| ਖਬਰ ਦੇ ਮੁਤਾਬਕ ਤਿੰਨ ਬਾਈਕ ਸਵਾਰਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ| ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲੀਸ ਪਹੁੰਚੀ ਹੈ| ਨੇਤਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ| ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ| ਫਿਲਹਾਲ ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ ਹੈ ਕਿ ਇਸ ਘਟਨਾ ਨੂੰ ਅੰਜ਼ਾਮ ਕਿਸ ਨੇ ਦਿੱਤਾ ਹੈ|
ਖਬਰ ਦੇ ਮੁਤਾਬਕ ਭਾਜਪਾ ਦੇ ਕਾਰਜਕਰਨੀ ਮੈਂਬਰ ਰਾਜਾ ਬਾਲਮੀਕੀ ਕਿਸੇ ਕੰਮ ਤੋਂ ਬਾਹਰ ਨਿਕਲੇ ਹੋਏ ਸੀ, ਉਸ ਸਮੇਂ ਤਿੰਨ ਬਦਮਾਸ਼ਾਂ ਨੇ ਉਸ ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਸੀ, ਜਿਸ ਵਿੱਚ ਇਕ ਗੋਲੀ ਉਨ੍ਹਾਂ ਦੇ ਸਿਰ ਤੇ ਲੱਗੀ| ਇਸ ਸਮੇਂ ਵਿੱਚ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਇਹ ਹੱਤਿਆ ਰੰਜਿਸ਼ ਦੇ ਚਲਦੇ ਹੋਈ ਹੈ| ਇਸ ਹੱਤਿਆ ਤੋਂ ਬਾਅਦ ਤੋਂ ਖੇਤਰ ਦਾ ਮਾਹੌਲ ਕਾਫੀ ਗਰਮ ਹੋ ਗਿਆ ਹੈ|

Leave a Reply

Your email address will not be published. Required fields are marked *