ਯੂ ਪੀ ਦੇ ਮੰਤਰੀ ਨੇ ਮੁਹਾਲੀ ਵਿੱਚ ਲਾਇਆ ਝਾੜੂ

ਐਸ ਏ ਐਸ ਨਗਰ, 8 ਜੂਨ (ਸ.ਬ.) ਭਾਰਤੀ ਜਨਤਾ ਪਾਰਟੀ ਦੀ ਮੁਹਾਲੀ ਇਕਾਈ ਵਲੋਂ ਫੇਜ਼-5 ਵਿੱਚ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਇਸ ਮੁਹਿੰਮ ਦੀ ਅਗਵਾਈ ਯੂ.ਪੀ. ਦੇ ਕੈਬਨਿਟ ਮੰਤਰੀ ਸ੍ਰੀ ਸਤੀਸ਼ ਮਹਾਨਾ ਨੇ ਕੀਤੀ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸਤੀਸ਼ ਮਹਾਨਾ ਨੇ ਕਿਹਾ ਕਿ ਲੋਕਾਂ ਦੀ ਮਾਨਸਿਕਤਾ ਵਿੱਚ ਕਾਫੀ ਬਦਲਾਓ ਆ ਗਿਆ ਹੈ| ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਸਿਰਫ ਕਥਿਤ ਨੀਵੀਂ ਜਾਤੀ ਵਾਲੇ ਹੀ ਝਾੜੂ ਲਗਾਉਂਦੇ ਹਨ| ਪਰ ਹਣ ਤਾਂ ਉਚੀਆਂ ਜਾਤੀਆਂ ਦੇ ਲੋਕ ਵੀ ਝਾੜੂ ਲਗਾਉਂਦੇ ਹੋਏ ਫੋਟੋਆ ਖਿਚਵਾਉਣ ਵਿੱਚ ਆਪਣੀ ਸ਼ਾਨ ਸਮਝਦੇ ਹਨ|
ਇਸ ਮੌਕੇ ਸ੍ਰੀ ਸੋਮ ਪ੍ਰਕਾਸ਼ ਵਿਧਾਇਕ ਫਗਵਾੜਾ, ਕੈਪਟਨ  ਤੇਜਿੰਦਰ ਪਾਲ ਸਿੰਘ ਸਿੱਧੂ ਹਲਕਾ ਇੰਚਾਰਜ ਅਕਾਲੀ ਦਲ, ਜਿਲ੍ਹਾ ਪ੍ਰਧਾਨ ਸ਼ੁਸੀਲ ਰਾਣਾ, ਸਾਬਕਾ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ, ਬਲਜੀਤ ਸਿੰਘ ਕੁੰਭੜਾ, ਕੌਂਸਲਰ ਕਮਲਜੀਤ ਸਿੰਘ ਰੂਬੀ, ਗੁਰਮੁੱਖ ਸਿੰਘ ਸੋਹਲ, ਅਸ਼ੋਕ ਝਾਅ, ਸੈਂਹਬੀ ਆਨੰਦ, ਅਰੁਨ ਸ਼ਰਮਾ, ਮੰਡਲ ਪ੍ਰਧਾਨ ਸੋਹਨ ਸਿੰਘ, ਪਵਨ ਮਨੋਚਾ, ਮਦਨ ਗੋਇਲ, ਸੁਨੀਲ ਮਹਾਜਨ, ਜਸਬੀਰ ਸਿੰਘ ਮਹਿਤਾ, ਪਰਮਜੀਤ ਵਾਲੀਆ, ਨਰਿੰਦਰ ਸਿੰਘ, ਰੇਹੜੀ ਫੜੀ ਵੈਲਫੇਅਰ ਯੂਨੀਅਨ ਦੇ ਹੋਰ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ|
ਉਪਰੋਕਤ ਵਿਅਕਤੀਆਂ ਵਲੋਂ ਬਕਾਇਦਾ ਝਾੜੂ ਲੈ ਕੇ ਫੇਜ਼-5 ਦੇ ਮੰਦਰ ਦੇ ਸਾਹਮਣੇ ਐਚ.ਈ. ਮਕਾਨਾਂ ਵਿੱਚ ਸਫਾਈ ਕੀਤੀ ਗਈ ਅਤੇ ਅਭਿਆਨ ਵਿੱਚ ਸ਼ਾਮਿਲ ਆਗੂ ਅਤੇ ਵਰਕਰ ਯੂ.ਪੀ. ਦੇ ਮੰਤਰੀ ਦੇ ਨਾਲ ਫੋਟੋ ਖਿਚਵਾਉਣ ਦੇ ਲਈ ਅੱਗੇ ਹੋਣ ਦੀ ਕੋਸ਼ਿਸ਼ ਕਰਦੇ ਰਹੇ|

Leave a Reply

Your email address will not be published. Required fields are marked *