ਯੂ.ਪੀ. ਦੇ ਰਾਜਮੰਤਰੀ ਬ੍ਰਿਜ ਕਿਸ਼ੋਰ ਤੇ ਜਾਨਲੇਵਾ ਹਮਲਾ, ਭਾਜਪਾ ਵਰਕਰਾਂ ਤੇ ਲਗਾਇਆ ਦੋਸ਼

ਬਸਤੀ, 25 ਫਰਵਰੀ, (ਸ.ਬ.) ਹਰਰੈਯਾ ਵਿਧਾਨ ਸਭਾ ਤੋਂ ਸਪਾ ਉਮੀਦਵਾਰ ਰਾਜ ਕਿਸ਼ੋਰ ਸਿੰਘ ਦੇ ਛੋਟੇ ਭਰਾ ਅਤੇ ਉਤਰ ਪ੍ਰਦੇਸ਼ ਸਰਕਾਰ ਵਿੱਚ ਦਰਜਾ ਪ੍ਰਾਪਤ ਰਾਜਮੰਤਰੀ ਬ੍ਰਿਜ ਕਿਸ਼ੋਰ ਸਿੰਘ ਨਾਲ ਭਾਜਪਾ ਵਰਕਰਾਂ ਨੇ ਕੁੱਟਮਾਰ ਕੀਤੀ| ਮੰਤਰੀ ਬ੍ਰਿਜ ਕਿਸ਼ੋਰ ਸਿੰਘ ਦਾ ਦੋਸ਼ ਹੈ ਕਿ ਮਲਹਨੀ ਪਿੰਡ ਵਿੱਚ ਉਹ ਜਨ ਸੰਪਰਕ ਲਈ ਗਏ ਸਨ| ਪਹਿਲਾਂ ਤੋਂ ਹੀ ਬਣਾਈ ਗਈ ਯੌਜਨਾ ਤਹਿਤ ਦੋ ਢਾਈ ਸੌ ਲੋਕਾਂ ਨੇ ਲਾਠੀ, ਡੰਡਿਆਂ ਅਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਸੁਰੱਖਿਆ ਗਾਰਡ ਸਮੇਤ ਕਈ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਹਨ|
ਮੰਤਰੀ ਦਾ ਕਹਿਣਾ ਹੈ ਕਿ 2 ਦਿਨ ਪਹਿਲਾਂ ਵੀ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੇ ਉਨ੍ਹਾਂ ਦੇ ਸਮਰਥੱਕਾਂ ਤੇ ਹਮਲਾ ਕੀਤਾ ਸੀ| ਜਿਸ ਦੀ ਸ਼ਿਕਾਇਤ ਜ਼ਿਲਾ ਪ੍ਰਸ਼ਾਸਨ ਨੂੰ ਕੀਤੀ ਗਈ ਸੀ| ਭਾਜਪਾ ਵਾਲੇ ਜਾਣ ਗਏ ਹਨ ਕਿ ਇਨ੍ਹਾਂ ਦੀ ਜ਼ਮਾਨਤ ਜਬਤ ਹੋਣ ਵਾਲੀ ਹੈ| ਹੁਣ ਇਹ ਲੋਕ ਚਾਹੁੰਦੇ ਹਨ ਕਿ ਕਿਸੇ ਤਰ੍ਹਾਂ ਨਾਲ ਵਿਵਾਦ ਪੈਦਾ ਹੋਵੇ|
ਇਹ ਵਿਵਾਦ ਪੈਦਾ ਕਰ ਕੇ ਚੋਣਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਹਨ| ਬ੍ਰਿਜ ਕਿਸ਼ੋਰ ਸਿੰਘ ਡਿੰਪਲ ਇਕ ਪਿੰਡ ਵਿੱਚ ਪ੍ਰਚਾਰ ਕਰਨ ਗਏ ਸਨ ਉਦੋਂ ਹੀ ਭਾਜਪਾ ਨੇਤਾ ਤ੍ਰਿੰਬਕ ਪਾਠਕ ਨੇ ਆਪਣੇ ਵਰਕਰਾਂ ਨਾਲ ਮਿਲ ਕੇ ਉਨ੍ਹਾ ਨੇ ਹਮਲਾ ਕਰ ਦਿੱਤਾ| ਪੁਲੀਸ ਨੇ ਭਾਜਪਾ ਨੇਤਾ ਤ੍ਰਿੰਬਕ ਪਾਠਕ ਸਮੇਤ 3 ਨਾਮਜ਼ਦ ਅਤੇ 100 ਅਣਜਾਣ ਵਿਰੁੱਧ ਮੁੱਕਦਮਾ ਦਰਜ ਕਰ ਲਿਆ ਹੈ|

Leave a Reply

Your email address will not be published. Required fields are marked *