ਯੂ.ਪੀ. ਵਿੱਚ ਕਸ਼ਮੀਰ ਦੇ ਆਤਮਘਾਤੀ ਅੱਤਵਾਦੀਆਂ ਦੇ ਆਉਣ ਦੀ ਸੂਚਨਾ ਤੋਂ ਬਾਅਦ ਰੈਡ ਅਲਰਟ ਜਾਰੀ

ਲਖਨਊ, 22 ਅਪ੍ਰੈਲ (ਸ.ਬ.) ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਅੱਤਵਾਦੀਆਂ ਦੇ ਨਿਸ਼ਾਨੇ ਤੇ ਹਨ| ਲੰਡਨ ਵਿੱਚ ਬੈਠੇ ਕੁਝ ਕਸ਼ਮੀਰੀ ਅੱਤਵਾਦੀਆਂ ਨੇ ਮੁੱਖ ਮੰਤਰੀ ਦੀ ਹੱਤਿਆ ਦੀ ਸਾਜਿਸ਼ ਰਚੀ ਹੈ| ਕਸ਼ਮੀਰ ਤੋਂ ਇਕ ਦਰਜਨ ਤੋਂ ਵਧ ਆਤਮਘਾਤੀ ਅੱਤਵਾਦੀਆਂ ਨੂੰ ਲਖਨਊ ਦੇ ਵੱਲ ਭੇਜਿਆ ਗਿਆ ਹੈ| ਸੈਂਟਰਲ ਇੰਟੈਲੀਜੈਂਸ ਅਤੇ ਖੁਫੀਆ ਵਿਭਾਗ ਤੋਂ ਮਿਲੇ ਇਨਪੁੱਟ ਦੇ ਬਾਅਦ ਯੂ.ਪੀ ਪੁਲੀਸ ਦੇ ਆਈ.ਜੀ. ਸੁਰੱਖਿਆ ਨੇ ਬਰੇਲੀ ਸਮੇਤ ਸਾਰੇ ਜ਼ਿਲੇ ਦੇ ਡੀ.ਐਮ. ਅਤੇ ਐਸ.ਐਸ.ਪੀ ਨੂੰ ਅਲਰਟ ਕੀਤਾ ਹੈ|
ਜਾਣਕਾਰੀ ਦੇ ਮੁਤਾਬਕ ਅੱਤਵਾਦੀ ਸੰਗਠਨਾਂ ਨੇ ਛੋਟੀ ਉਮਰ ਦੇ ਅੱਤਵਾਦੀਆਂ ਨੂੰ ਸਾਧੂ ਅਤੇ ਤਾਂਤਰਿਕ ਭੇਸ ਵਿੱਚ ਬਦਲ ਕੇ ਯੂ.ਪੀ ਵਿੱਚ ਉਤਾਰ ਦਿੱਤਾ ਹੈ| ਜ਼ਿਕਰਯੋਗ ਹੈ ਕਿ 12 ਸਤੰਬਰ 2014 ਨੂੰ ਬਿਜਨੌਰ ਵਿੱਚ ਹੋਏ ਆਈ.ਈ.ਡੀ. ਧਮਾਕੇ ਦੇ ਸੰਬੰਧ ਵਿੱਚ ਖੰਡਵਾ ਜੇਲ ਤੋਂ ਫਰਾਰ ਸਿਮੀ ਦੇ ਅੱਤਵਾਦੀ (ਸਾਰੇ ਮਾਰੇ ਗਏ) ਹਿੰਦੂ ਪ੍ਰਤੀਕ ਚਿੰਨ੍ਹ ਧਾਰਨ ਕਰਦੇ ਸੀ|
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ਤੇ ਆਉਣ ਦਾ ਮਾਮਲਾ ਆ ਚੁੱਕਾ ਹੈ| ਹਾਲ ਹੀ ਵਿੱਚ ਲਖਨਊ ਅਤੇ ਕਾਨਪੁਰ ਵਿੱਚ ਫੜੇ ਗਏ ਅੱਤਵਾਦੀਆਂ ਤੋਂ ਪੁੱਛਗਿਛ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ|

Leave a Reply

Your email address will not be published. Required fields are marked *