ਯੂ.ਪੀ ਵਿੱਚ ਬਲਾਤਕਾਰ ਦੇ ਬਾਅਦ 8 ਸਾਲਾਂ ਮਾਸੂਮ ਬੱਚੀ ਦਾ ਗਲਾ ਦਬਾ ਕੇ ਕੀਤਾ ਕਤਲ

ਏਟਾ, 17 ਅਪ੍ਰੈਲ (ਸ.ਬ.) ਯੂ.ਪੀ ਵਿੱਚ ਯੋਗੀ ਸਰਕਾਰ ਦਾ ਔਰਤਾਂ ਅਤੇ ਬੇਟੀਆਂ ਦੀ ਸੁਰੱਖਿਆ ਦਾ ਵਾਅਦਾ ਤਾਰ-ਤਾਰ ਹੁੰਦਾ ਦਿਖਾਈ ਦੇ ਰਿਹਾ ਹੈ| ਹੁਣ ਕਠੂਆ ਅਤੇ ਉਨਾਵ ਵਿੱਚ ਹੋਈ ਵਾਰਦਾਤ ਦੀ ਅੱਗ ਠੰਡੀ ਵੀ ਨਹੀਂ ਹੋਈ ਸੀ ਕਿ ਏਟਾ ਵਿੱਚ 8 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ| ਜਾਣਕਾਰੀ ਮੁਤਾਬਕ ਇਹ ਵਾਰਦਾਤ ਰਾਤ ਦੇ ਡੇਢ ਵਜੇ ਉਸ ਸਮੇਂ ਹੋਈ ਜਦੋਂ ਮਾਸੂਮ ਆਪਣੇ ਪਰਿਵਾਰ ਨਾਲ ਗੁਆਂਢ ਵਿੱਚ ਵਿਆਹ ਪ੍ਰੋਗਰਾਮ ਵਿੱਚ ਆਈ ਸੀ| ਵਿਆਹ ਦੇ ਟੈਂਟ ਲਗਾਉਣ ਦਾ ਕੰਮ ਕਰਨ ਵਾਲੇ ਵਿਅਕਤੀ ਸੋਨੂੰ ਜਾਟਵ ਨੇ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋ ਕੇ ਮਾਸੂਮ ਨੂੰ ਅਗਵਾ ਕੀਤਾ| ਉਸ ਦੇ ਬਾਅਦ ਬਲਾਤਕਾਰ ਕਰਨ ਦੇ ਬਾਅਦ ਉਸ ਦਾ ਗਲਾ ਦਬਾ ਕੇ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਗਿਆ| ਕਈ ਘੰਟਿਆਂ ਤੋਂ ਜਦੋਂ ਬੱਚੀ ਨਹੀਂ ਮਿਲੀ ਤਾਂ ਪਰਿਵਾਰਕ ਮੈਬਰਾਂ ਨੇ ਤਲਾਸ਼ ਸ਼ੁਰੂ ਕੀਤੀ| ਵਿਆਹ ਪ੍ਰੋਗਰਾਮ ਸਥਾਨ ਤੋਂ ਥੌੜੀ ਦੂਰ ਨਵੇਂ ਨਿਰਮਾਣ ਮਕਾਨ ਵਿੱਚ ਮਾਸੂਮ ਦੀ ਲਾਸ਼ ਮਿਲੀ| ਉਸ ਦੇ ਗਲੇ ਤੇ ਰੱਸੀ ਬੰਨ੍ਹੀ ਸੀ| ਮਾਮਲਾ ਸਮਝਦੇ ਹੀ ਪਰਿਵਾਰਕ ਮੈਂਬਰ ਬੱਚੀ ਨੂੰ ਹਸਪਤਾਲ ਲੈ ਕੇ ਪੁੱਜੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ|
ਘਟਨਾ ਦੀ ਸੂਚਨਾ ਪਾ ਕੇ ਮੌਕੇ ਤੇ ਪੁਲੀਸ ਨੇ ਦੋਸ਼ੀ ਦੀ ਤਲਾਸ਼ ਸ਼ੁਰੂ ਕੀਤੀ ਤਾਂ ਦੋਸ਼ੀ ਸੋਨੂੰ ਜਾਟਵ ਪੁਲੀਸ ਦੇ ਹੱਥੇ ਚੜ੍ਹ ਗਿਆ| ਪੁਲੀਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *