ਯੂ.ਪੀ. ਵਿੱਚ ਬਾਂਦਾ ਨੇੜੇ ਵਾਸਕੋਡੀਗਾਮਾ ਐਕਸਪ੍ਰੈਸ  ਹਾਦਸੇ ਦੀ ਸ਼ਿਕਾਰ, 3 ਦੀ ਮੌਤ ਤੇ 20 ਜ਼ਖਮੀ

ਲਖਨਊ, 24 ਨਵੰਬਰ (ਸ.ਬ.)  ਉਤਰ ਪ੍ਰਦੇਸ਼ (ਯੂ. ਪੀ.) ਵਿੱਚ ਇਕ ਵਾਰ ਫਿਰ ਰੇਲ ਹਾਦਸਾ ਹੋਇਆ ਹੈ| ਗੋਆ ਤੋਂ ਪਟਨਾ ਆ ਰਹੀ ਵਾਸਕੋਡੀਗਾਮਾ-ਪਟਨਾ ਐਕਸਪ੍ਰੈਸ ਦੇ 13 ਡੱਬੇ ਪਟੜੀ ਤੋਂ ਉਤਰ ਗਏ ਹਨ| ਇਸ ਹਾਦਸੇ ਵਿੱਚ 3 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਘੱਟੋ-ਘੱਟ 13 ਵਿਅਕਤੀ ਜ਼ਖਮੀ ਹੋਏ ਦੱਸੇ ਜਾ ਰਹੇ ਹਨ| ਜਾਣਕਾਰੀ ਮੁਤਾਬਕ ਇਹ ਹਾਦਸਾ ਅੱਜ ਤੜਕੇ 4:18 ਵਜੇ ਹੋਇਆ ਹੈ| ਹਾਦਸੇ ਦੀ ਵਜ੍ਹਾ ਸਪੱਸ਼ਟ ਨਹੀਂ ਹੋ ਸਕੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਹਾਦਸਾ ਪਟੜੀ ਟੁੱਟਣ ਕਾਰਨ ਹੋਇਆ ਹੋ ਸਕਦਾ ਹੈ|
ਉਥੇ ਹੀ ਘਟਨਾ ਸਥਾਨ ਤੇ ਬਚਾਅ ਟੀਮ ਮੌਜੂਦ ਹੈ ਅਤੇ ਰੇਲਵੇ ਦੇ ਅਫਸਰ ਵੀ ਮੌਕੇ ਤੇ ਪਹੁੰਚ ਚੁੱਕੇ ਹਨ| ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ| ਇਸ ਘਟਨਾ ਤੇ ਉਤਰ ਪ੍ਰਦੇਸ਼ ਦੇ ਏ. ਡੀ. ਜੀ. (ਲਾ ਐਂਡ ਆਰਡਰ) ਨੇ ਕਿਹਾ ਕਿ ਪਹਿਲੀ ਨਜ਼ਰ ਵਿੱਚ ਲੱਗ ਰਿਹਾ ਹੈ ਕਿ ਰੇਲ ਗੱਡੀ ਦੇ ਡੱਬੇ ਰੇਲਵੇ ਪਟੜੀ ਵਿੱਚ ਦਰਾੜ ਹੋਣ ਕਾਰਨ ਉਤਰੇ ਹਨ| ਇਸ ਹਦਸੇ ਵਿੱਚ ਸਲੀਪਰ ਡੱਬੇ ਨੂੰ ਸਭ ਤੋਂ ਵਧ ਨੁਕਸਾਨ ਪਹੁੰਚਿਆ ਹੈ| ਇਹ ਰੇਲ ਗੱਡੀ 7 ਡੱਬੇ ਲੈ ਕੇ ਪਟਨਾ ਲਈ ਰਵਾਨਾ ਹੋ ਚੁੱਕੀ ਹੈ|
ਉਤਰ-ਮੱਧ ਰੇਲਵੇ ਦੇ ਪੀ. ਆਰ. ਓ. ਅਮਿਤ ਮਾਲਵੀਆ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਅਧਿਕਾਰੀ ਮੌਕੇ ਲਈ ਨਿਕਲ ਚੁੱਕੇ ਹਨ| ਡੱਬਿਆਂ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਰਾਹਤ ਕਾਰਜ ਜਾਰੀ ਹੈ| ਉਨ੍ਹਾਂ ਨੇ ਕਿਹਾ ਕਿ ਹਾਦਸੇ ਦੇ ਤੁਰੰਤ ਬਾਅਦ ਇਕ ਮੈਡੀਕਲ ਟਰੇਨ ਨੂੰ ਰਵਾਨਾ ਕੀਤਾ ਗਿਆ ਜੋ 5:20 ਵਜੇ ਮੌਕੇ ਤੇ ਪਹੁੰਚ ਗਈ| ਇਸ ਦੇ ਇਲਾਵਾ, ਇਕ ਰਾਹਤ ਟਰੇਨ ਵੀ ਭੇਜੀ ਜਾ ਚੁੱਕੀ ਹੈ|
ਇਲਾਹਾਬਾਦ ਖੇਤਰ ਦੇ ਡੀ. ਆਰ. ਐਮ. ਵੀ ਮੌਕੇ ਤੇ ਪਹੁੰਚ ਹੋਏ ਹਨ, ਜਦੋਂ ਕਿ ਉਤਰੀ-ਕੇਂਦਰੀ ਰੇਲਵੇ ਦੇ ਜਨਰਲ ਮੈਨੇਜਰ ਵੀ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਣ ਲਈ ਰਵਾਨਾ ਹੋ ਚੁੱਕੇ ਹਨ|

Leave a Reply

Your email address will not be published. Required fields are marked *