ਯੂ. ਪੀ. ਵਿੱਚ ਭਾਰੀ ਬਰਸਾਤ ਕਾਰਨ 39 ਵਿਅਕਤੀਆਂ ਦੀ ਮੌਤ

ਨਵੀਂ ਦਿੱਲੀ, 28 ਜੁਲਾਈ (ਸ.ਬ.) ਯੂ. ਪੀ. ਵਿੱਚ ਲਗਾਤਾਰ ਤੇਜ਼ ਬਰਸਾਤ ਅਤੇ ਤੂਫਾਨ ਕਾਰਨ 39 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 23 ਵਿਅਕਤੀ ਜ਼ਖਮੀ ਹੋਏ ਹਨ| ਮੁੱਖ ਯੋਗੀ ਆਦਿੱਤਿਆਨਾਥ ਨੇ ਅਧਿਕਾਰੀਆਂ ਨੂੰ ਹੋਰ ਜ਼ਿਲਿਆਂ ਵਿੱਚ ਹੋਈ ਭਾਰੀ ਬਰਸਾਤ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਜੰਗੀ ਪੱਧਰ ਤੇ ਰਾਹਤ ਕਾਰਜ ਕਰਨ ਲਈ ਹੁਕਮ ਦਿੱਤੇ ਹਨ|
ਸੀ. ਐਮ. ਯੋਗੀ ਨੇ ਕਿਹਾ ਕਿ ਉਹ ਹਾਲਾਤ ਤੇ ਨਜ਼ਰ ਰੱਖਣਗੇ ਅਤੇ ਰਾਹਤ ਕੰਮਾਂ ਵਿੱਚ ਕਿਸੇ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ| ਸਹਾਰਨਪੁਰ ਵਿੱਚ ਅੱਜ ਸਵੇਰੇ ਇਕ ਘਰ ਡਿੱਗਣ ਕਾਰਨ ਪਰਿਵਾਰ ਦੇ 6 ਵਿਅਕਤੀਆਂ ਦੀ ਮੌਤ ਹੋ ਗਈ ਹੈ|
ਰਾਜ ਆਫਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਹੁਣ ਤੱਕ ਬਰਸਾਤ ਅਤੇ ਤੂਫਾਨ ਕਾਰਨ ਬੀਤੇ ਦਿਨੀਂ 33 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ| ਆਗਰਾ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ, ਜਦਕਿ ਮੁਜੱਫਰਨਗਰ ਅਤੇ ਕਾਸਗੰਜ ਵਿੱਚ ਤਿੰਨ ਮੌਤਾਂ ਹੋਈਆਂ| ਬਰੇਲੀ ਵਿੱਚ ਦੋ ਵਿਅਕਤੀਆਂ ਦੀਆਂ ਮੌਤਾਂ ਹੋਈਆਂ, ਜਦਕਿ ਕਾਨਪੁਰ ਦੇਹਾਤ, ਮਥੁਰਾ, ਬੁਲੰਦਸ਼ਹਿਰ, ਗਾਜੀਆਬਾਦ, ਹਾਪੁੜ, ਝਾਂਸੀ, ਰਾਇਬਰੇਲੀ, ਜਾਲੋਨ, ਜੋਨਪੁਰ ਅਤੇ ਪ੍ਰਤਾਪਗੜ੍ਹ ਵਿੱਚ ਇਕ ਮੌਤ ਹੋਈ ਹੈ|

Leave a Reply

Your email address will not be published. Required fields are marked *