ਯੂ.ਪੀ. ਵਿੱਚ ਰਾਜਧਾਨੀ ਐਕਸਪ੍ਰੈਸ ਦੇ 8 ਡਿੱਬੇ ਪਟੜੀ ਤੋਂ ਉਤਰੇ, 15 ਜ਼ਖਮੀ

ਰਾਮਪੁਰ, 15 ਅਪ੍ਰੈਲ (ਸ.ਬ.) ਰਾਜਧਾਨੀ ਐਕਸਪ੍ਰੈਸ (22454) ਦੇ 8 ਡੱਬੇ ਅੱਜ ਰਾਮਪੁਰ ਦੇ ਕੋਸੀਪੁਲ ਦੇ ਕੋਲ ਪਟੜੀ ਤੋਂ ਉਤਰ ਗਏ| ਹਾਦਸੇ ਵਿੱਚ 15 ਲੋਕ ਜ਼ਖਮੀ ਹੋਏ ਹਨ| ਟ੍ਰੇਨ ਮੇਰਠ ਤੋਂ ਲਖਨਊ ਜਾ ਰਹੀ ਸੀ| ਜ਼ਖਮੀ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ| ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ| ਏ.ਡੀ.ਜੀ. ਲਾ ਐਂਡ ਆਰਡਰ ਦਲਜੀਤ ਚੌਧਰੀ ਨੇ ਦੱਸਿਆ ਕਿ ਐਨ.ਡੀ.ਆਰ.ਐਫ. ਨੂੰ ਸੂਚਨਾ ਦਿੱਤੀ ਗਈ ਹੈ| ਰੈਸਕਿਊ ਆਪਰੇਸ਼ਨ ਜਾਰੀ ਹੈ| ਟ੍ਰੇਨ ਵਿੱਚ ਕੋਈ ਵਿਅਕਤੀ ਫਸਿਆ ਨਹੀਂ ਹੈ| ਸਥਿਤੀ ਅੰਡਰ ਕੰਟਰੋਲ ਹੈ| ਜਿਕਰਯੋਗ ਹੈ ਕਿ ਇਹ ਟ੍ਰੇਨ ਮੇਰਠ ਤੋਂ ਸਵੇਰੇ 4.55 ਤੇ ਰਵਾਨਾ ਹੁੰਦੀ ਹੈ, ਜੋ ਹਾਪੁੜ, ਅਮਰੋਹਾ, ਮੁਰਾਦਾਬਾਦ, ਰਾਮਪੁਰ, ਬਰੇਲੀ. ਸ਼ਾਹਜਹਾਂਪੁਰ, ਹਰਦੋਈ ਹੁੰਦੇ ਹੋਏਅ ਦੁਪਹਿਰ 1.10 ਤੇ ਲਖਨਊ ਪਹੁੰਚਦੀ ਹੈ|
ਟ੍ਰੇਨ ਵਿੱਚ ਸਵਾਰ ਸਰਦਾਰ ਵਲੱਭ ਭਾਈ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰ ਆਰ.ਐਸ. ਸੇਂਗਰ ਨੇ ਦੱਸਿਆ ਕਿ ਸਭ ਕੁਝ ਇਕ ਝਟਕੇ ਵਿੱਚ ਹੋਇਆ| ਟ੍ਰੇਨ ਵਿੱਚ ਸਾਰੇ ਆਪਣੀਆਂ ਸੀਟਾਂ ਤੇ ਬੈਠੇ ਆਰਾਮ ਨਾਲ ਸਫਰ ਕਰ ਰਹੇ ਸਨ| ਰਾਮਪੁਰ ਆਉਣ ਵਾਲੇ ਸਨ, ਅਚਾਨਕ 3-4 ਝਟਕੇ ਲੱਗੇ ਅਤੇ ਟ੍ਰੇਨ ਵਿੱਚ ਸਵਾਰ ਲੋਕ ਇਕ ਦੂਜੇ ਉਪਰ ਡਿੱਗਣ ਲੱਗੇ| ਝਟਕਾ ਇੰਨਾ ਤੇਜ਼ ਸੀ ਕਿ ਪਹਿਲੇ ਹੀ ਝਟਕੇ ਤੋਂ ਕਿਸੇ ਅਣਹੋਣੀ ਦਾ ਖਦਸ਼ਾ ਹੋ ਗਿਆ ਸੀ| ਟ੍ਰੇਨ ਦੇ ਪਿਛਲੇ ਹਿੱਸੇ ਦੇ ਡੱਬੇ ਪਲਟ ਗਏ| 2-3 ਡੱਬੇ ਪੂਰੀ ਤਰ੍ਹਾਂ ਪਲਟ ਚੁੱਕੇ ਸਨ, ਜਦੋਂਕਿ ਕਈ ਪਟੜੀ ਤੋਂ ਉਤਰ ਗਏ| ਮੈਂ ਵੀ ਉਸ ਕੋਚ ਵਿੱਚ ਸਵਾਰ ਸੀ, ਜੋ ਪਟੜੀ ਤੋਂ ਉਤਰ ਗਿਆ ਸੀ| ਮੈਨੂੰ ਕਿਸੇ ਤਰ੍ਹਾਂ ਕੋਚ ਤੋਂ ਬਾਹਰ ਕੱਢਿਆ| ਮੈਨੂੰ ਵੀ ਕਾਫੀ ਸੱਟਾਂ ਆਈਆਂ ਹਨ, ਜੋ ਡੱਬੇ ਪੂਰੀ ਤਰ੍ਹਾਂ ਪਲਟ ਚੁੱਕੇ ਸਨ, ਉਸ ਵਿੱਚ ਕਈ ਲੋਕ ਬੁਰੀ ਤਰ੍ਹਾਂ ਫੱਸ ਗਏ ਸਨ| ਲਹੂ-ਲੁਹਾਨ ਲੋਕਾਂ ਦੀ ਮਦਦ ਲਈ ਟ੍ਰੇਨ ਦੇ ਲੋਕ ਹੀ ਦੌੜੇ| ਐਸ. ਪੀ. ਰਾਮਪੁਰ ਕੇਸ਼ਵ ਕੁਮਾਰ ਚੌਧਰੀ ਨੇ ਦੱਸਿਆ ਕਿ 8 ਡੱਬੇ ਪਟੜੀ ਤੋਂ ਉਤਰੇ ਹਨ| ਮੌਕੇ ਤੋਂ 4 ਗੰਭੀਰ ਰੂਪ ਤੋਂ ਜ਼ਖਮੀ ਲੋਕਾਂ ਨੂੰ ਜ਼ਿਲਾ ਹਸਪਤਾਲ ਐਂਬੂਲੈਂਸ ਤੋਂ ਭੇਜਿਆ ਗਿਆ ਹੈ| ਰੈਸਕਿਊ ਆਪਰੇਸ਼ਨ ਜਾਰੀ ਹੈ|

Leave a Reply

Your email address will not be published. Required fields are marked *