ਯੂ.ਪੀ. ਵਿੱਚ ਹੰਗਾਮੇ ਤੋਂ ਬਾਅਦ ਭਗਵਾ ਤੋਂ ਨੀਲੇ ਰੰਗ ਵਿੱਚ ਰੰਗੀ ਗਈ ਅੰਬੇਡਕਰ ਦੀ ਮੂਰਤੀ

ਬਦਾਊ, 10 ਅਪ੍ਰੈਲ (ਸ.ਬ.) ਉਤਰ ਪ੍ਰਦੇਸ਼ ਦੇ ਬਦਾਊਂ ਵਿੱਚ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਦੀ ਮੂਰਤੀ ਦੇ ਰੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ| ਜਿਸ ਨੂੰ ਭਗਵਾ ਕਰ ਦਿੱਤਾ ਗਿਆ ਸੀ| ਬਦਾਊਂ ਦੇ ਕੁੰਵਰਗਾਓਂ ਵਿੱਚ ਕੁਝ ਸ਼ਰਾਰਤੀ ਲੋਕਾਂ ਨੇ ਡਾ. ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾ ਦਿੱਤਾ ਸੀ, ਜਿਸ ਨੂੰ ਦੁਬਾਰਾ ਸਥਾਪਤ ਕੀਤਾ ਗਿਆ ਪਰ ਇਸ ਵਾਰ ਨਵੀਂ ਮੂਰਤੀ ਨੀਲੇ ਰੰਗ ਦੀ ਜਗ੍ਹਾ ਭਗਵਾ ਰੰਗ ਦੀ ਲਿਆਂਦੀ ਗਈ| ਅੰਬੇਡਕਰ ਦੇ ਕੱਪੜਿਆਂ ਨੂੰ ਭਗਵਾ ਰੰਗ ਦਾ ਦਿਖਾਇਆ ਗਿਆ| ਵਿਰੋਧੀ ਧਿਰ ਇਸ ਮੁੱਦੇ ਨੂੰ ਲੈ ਕੇ ਹਮਲਾਵਰ ਸੀ| ਹਾਲਾਂਕਿ ਵਿਵਾਦ ਵਧਣ ਤੋਂ ਬਾਅਦ ਹੁਣ ਫਿਰ ਅੰਬੇਡਕਰ ਦੀ ਮੂਰਤੀ ਨੂੰ ਨੀਲੇ ਰੰਗ ਵਿੱਚ ਰੰਗ ਦਿੱਤਾ ਗਿਆ ਹੈ|
ਜ਼ਿਕਰਯੋਗ ਹੈ ਕਿ ਯੂ.ਪੀ. ਦੇ ਬਦਾਊਂ ਜ਼ਿਲੇ ਵਿੱਚ ਲੱਗੀ ਅੰਬੇਡਕਰ ਦੀ ਮੂਰਤੀ ਦਾ ਰੰਗ ਬਦਲ ਕੇ ਨੀਲੇ ਤੋਂ ਭਗਵਾ ਕਰ ਦਿੱਤਾ ਗਿਆ ਸੀ| ਹਮੇਸ਼ਾ ਕੋਟ ਅਤੇ ਟਰਾਊਜਰ ਵਿੱਚ ਦਿੱਸਣ ਵਾਲੇ ਅੰਬੇਡਕਰ ਦੀ ਮੂਰਤੀ ਨੂੰ ਭਗਵਾ ਰੰਗ ਦੀ ਸ਼ੇਰਵਾਨੀ ਪਾਈ ਗਈ ਹੈ| ਜ਼ਿਕਰਯੋਗ ਹੈ ਕਿ ਬਦਾਊਂ ਦੇ ਕੁਵਰਗਾਓਂ ਪੁਲੀਸ ਸਟੇਸ਼ਨ ਦੇ ਅਧੀਨ ਆਉਣ ਵਾਲੇ ਦੁਗਰਈਆ ਪਿੰਡ ਵਿੱਚ ਬੀਤੇ ਦਿਨੀਂ ਸਵੇਰ ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ| ਹੁਣ ਇਸ ਮੂਰਤੀ ਦੀ ਮੁਰੰਮਤ ਤੋਂ ਬਾਅਦ ਇਸ ਰੰਗ ਬਦਲਣ ਨਾਲ ਕਈ ਦਲਿਤ ਸੰਗਠਨਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ| ਰਾਖਵਾਂਕਰਨ ਬਚਾਓ ਸੰਘਰਸ਼ਕਮੇਟੀ ਦੇ ਬਦਾਊਂ ਜ਼ਿਲੇ ਦੇ ਪ੍ਰਧਾਨ ਭਾਰਤ ਸਿੰਘ ਜਾਟਵ ਨੇ ਕਿਹਾ ਕਿ ਅੰਬੇਡਕਰ ਦੀ ਮੂਰਤੀ ਵਿੱਚ ਉਨ੍ਹਾਂ ਦੇ ਕੋਟ ਦਾ ਰੰਗ ਬਦਲਣ ਨਾਲ ਭਾਈਚਾਰੇ ਦੇ ਲੋਕ ਗੁੱਸੇ ਵਿੱਚ ਹਨ|

Leave a Reply

Your email address will not be published. Required fields are marked *