ਯੋਗਾ ਕੈਂਪ 21 ਜੂਨ ਨੂੰ

ਖਰੜ, 15 ਜੂਨ (ਸ.ਬ.) ਭਾਰਤ ਵਿਕਾਸ ਪ੍ਰੀਸਦ ਖਰੜ ਦੀ ਮੀਟਿੰਗ ਪ੍ਰਧਾਨ ਭਗਵਾਨ ਵਿਸ਼ਨੂੰ ਮਿੱਤਲ ਦੀ ਅਗਵਾਈ ਵਿੱਚ ਹੋਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪ੍ਰੀਸਦ ਮਹਿਲਾ ਵਿੰਗ ਖਰੜ ਦੀ ਪ੍ਰਧਾਨ ਡਾ. ਪ੍ਰਤਿਭਾ ਮਿਸ਼ਰਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ 21 ਜੂਨ ਨੂੰ ਯੋਗਾ ਕੈਂਪ ਲਾਉਣ ਦਾ ਫੈਸਲਾ ਕੀਤਾ ਗਿਆ| ਇਹ ਯੋਗਾ ਕੈਂਪ ਅਨਾਜ ਮੰਡੀ ਖਰੜ ਵਿਖੇ ਲਗਾਇਆ ਜਾਵੇਗਾ| ਇਸ ਕੈਂਪ ਵਿੱਚ ਯੋਗਾ ਮਾਹਰ ਸ੍ਰੀਮਤੀ ਮੁਕਤ ਅਤੇ ਸੁਨੀਲ ਵਲੋਂ ਯੋਗਾ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ| ਇਸ ਮੌਕੇ ਐਮ ਪੀ ਅਰੋੜਾ, ਵਿਜੈ ਧਵਨ, ਵਿਜੈ ਅਗਰਵਾਲ, ਵਿਕਾਸ ਸਿੰਗਲਾ, ਰਜਿੰਦਰ ਅਰੋੜਾ, ਪ੍ਰੇਮ ਗੋਇਲ, ਅਜੈ ਗਾਂਧੀ ਵੀ ਮੌਜੂਦ ਸਨ|

Leave a Reply

Your email address will not be published. Required fields are marked *