ਯੋਗੀ ਆਦਿੱਤਿਯਨਾਥ ਦੇ ਸਾਹਮਣੇ ਹੋਇਆ ਤਿਰੰਗੇ ਦਾ ਅਪਮਾਨ

ਮਾਰੀਸ਼ਸ, 4 ਨਵੰਬਰ (ਸ.ਬ.) 3 ਦਿਨਾਂ ਦੇ ਮਾਰੀਸ਼ਸ ਦੌਰੇ ਤੇ ਗਏ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਇੰਨੀਂ ਦਿਨੀਂ ਇਕ ਟਵੀਟ ਦੇ ਬਾਅਦ ਤੋਂ ਹੀ ਯੂਜ਼ਰਸ ਦੇ ਨਿਸ਼ਾਨੇ ਤੇ ਆ ਗਏ ਹਨ| ਦਰਅਸਲ 2 ਨਵੰਬਰ ਨੂੰ ਮਾਰੀਸ਼ਸ ਤੋਂ ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕੀਤੀ ਸੀ| ਜਿਸ ਵਿੱਚ ਮੁੱਖ ਮੰਤਰੀ ਯੋਗੀ ਇਕ ਟੇਬਲ ਤੇ ਬੈਠੇ ਕੁਝ ਕਾਗਜ਼ਾਂ ਤੇ ਦਸਤਖ਼ਤ ਕਰ ਰਹੇ ਹਨ ਪਰ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਇਸ ਗੱਲ ਦਾ ਬਿਲਕੁੱਲ ਵੀ ਧਿਆਨ ਨਹੀਂ ਰੱਖਿਆ ਗਿਆ ਕਿ ਇਸ ਵਿੱਚ ਤਿਰੰਗਾ ਉਲਟਾ ਹੈ| ਇਕ ਭਾਰਤੀ ਹੋਣ ਦੇ ਨਾਤੇ ਤਿਰੰਗੇ ਦਾ ਇਸ ਤਰ੍ਹਾਂ ਨਾਲ ਉਲਟਾ ਲਾਇਆ ਜਾਣਾ, ਉਨ੍ਹਾਂ ਨੂੰ ਵਿਵਾਦਾਂ ਦਾ ਨਿਸ਼ਾਨਾ ਬਣਾਇਆ ਗਿਆ ਹੈ|
ਜ਼ਿਕਰਯੋਗ ਹੈ ਕਿ ਮਾਰੀਸ਼ਸ ਅਤੇ ਭਾਰਤ ਦਾ ਤਿਰੰਗਾ ਵੀ ਟੇਬਲ ਤੇ ਰੱਖਿਆ ਹੈ| ਪਹਿਲੀ ਨਜ਼ਰ ਵਿੱਚ ਤਸਵੀਰ ਵਿੱਚ ਸਭ ਕੁਝ ਆਮ ਨਜ਼ਰ ਆਉਂਦਾ ਹੈ ਪਰ ਧਿਆਨ ਨਾਲ ਦੇਖੀਏ ਤਾਂ ਟੇਬਲ ਤੇ ਰੱਖਿਆ ਤਿਰੰਗਾ ਉਲਟਾ ਲਾਇਆ ਗਿਆ ਹੈ| ਉਥੇ ਹੀ ਘਟਨਾ ਤੋਂ ਬਾਅਦ ਹੁਣ ਇਸ ਨਾਲ ਜੁੜੀ ਤਸਵੀਰ ਵਾਇਰਲ ਹੋ ਰਹੀ ਹੈ| ਜਿਸ ਤੋਂ ਬਾਅਦ ਹੁਣ ਮਾਰੀਸ਼ਸ ਸਰਕਾਰ ਨੇ ਇਕ ਬਿਆਨ ਜਾਰੀ ਕਰ ਕੇ ਇਸ ਤੇ ਮੁਆਫ਼ੀ ਮੰਗੀ ਹੈ| ਦਰਅਸਲ ਇਹ ਤਸਵੀਰ ਖੁਦ ਮੁੱਖ ਮੰਤਰੀ ਯੋਗੀ ਦੇ ਟਵਿੱਟਰ ਅਕਾਊਂਟ ਤੇ ਨਜ਼ਰ ਆ ਰਹੀ ਹੈ| ਮੰਨਿਆ ਜਾ ਰਿਹਾ ਹੈ ਕਿ ਇਹ ਤਸਵੀਰ ਉਦੋਂ ਦੀ ਹੈ, ਜਦੋਂ ਮੁੱਖ ਮੰਤਰੀ ਪ੍ਰਵਾਸੀ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਗਏ ਸਨ| ਇਸ ਦੌਰਾਨ ਯੋਗੀ ਮਾਰੀਸ਼ਸ ਦੇ ਅਪ੍ਰਵਾਸੀ ਘਾਟ ਤੇ ਗਏ, ਜਿੱਥੇ ਉਨ੍ਹਾਂ ਨੇ ਆਪਣੇ ਵਿਚਾਰ ਦਰਜ ਕਰਵਾਏ|
ਜਿੱਥੇ ਯੋਗੀ ਆਪਣੇ ਵਿਚਾਰ ਲਿਖ ਰਹੇ ਸਨ, ਉਸੇ ਟੇਬਲ ਤੇ ਭਾਰਤ ਅਤੇ ਮਾਰੀਸ਼ਸ ਦੇ ਝੰਡੇ ਲੱਗੇ ਸਨ| ਇਸ ਵਿੱਚੋਂ ਮਾਰੀਸ਼ਸ ਦਾ ਝੰਡਾ ਸਿੱਧਾ ਸੀ ਪਰ ਭਾਰਤ ਦਾ ਝੰਡਾ ਉਲਟਾ ਲੱਗਾ ਦਿੱਤਾ ਗਿਆ ਸੀ| ਮੰਨਿਆ ਜਾ ਰਿਹਾ ਹੈ ਕਿ ਇਹ ਗਲਤੀ ਉਥੋਂ ਦੇ ਹੀ ਅਧਿਕਾਰੀਆਂ ਵੱਲੋਂ ਹੋਈ ਹੈ ਪਰ ਇੰਨੇ ਲੋਕਾਂ ਦੀ ਮੌਜੂਦਗੀ ਦੇ ਬਾਵਜੂਦ ਕਿਸੇ ਦੀ ਨਜ਼ਰ ਇਸ ਤੇ ਨਹੀਂ ਗਈ| ਉਥੇ ਹੀ ਉਲਟੇ ਤਿਰੰਗੇ ਨੂੰ ਲੈ ਕੇ ਯੂਜ਼ਰਸ ਨੇ ਮੁੱਖ ਮੰਤਰੀ ਯੋਗੀ ਤੇ ਤੰਜ਼ ਕੱਸਿਆ ਹੈ| ਜਿਸ ਤੋਂ ਬਾਅਦ ਯੋਗੀ ਨੂੰ ਟਵਿੱਟਰ ਤੋਂ ਇਸ ਤਸਵੀਰ ਨੂੰ ਹਟਾਉਣਾ ਪੈ ਗਿਆ|

Leave a Reply

Your email address will not be published. Required fields are marked *