ਯੋਗੀ ਦੇ ਜਨਤਾ ਦਰਬਾਰ ਵਿੱਚ ਭਗਦੜ, ਕੁਝ ਲੋਕਾਂ ਨੂੰ ਲੱਗੀਆਂ ਮਾਮੂਲੀ ਸੱਟਾਂ

ਲਖਨਊ, 12 ਅਪ੍ਰੈਲ (ਸ.ਬ.) ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਜਨਤਾ ਦਰਬਾਰ ਪ੍ਰੋਗਰਾਮ ਵਿੱਚ ਲੱਗੀ ਭੀੜ ਕਾਰਨ ਕੁਝ ਸਮੇਂ ਲਈ ਭੱਜ-ਦੌੜ ਦਾ ਮਾਹੌਲ ਪੈਦਾ ਹੋ ਗਿਆ| ਯੋਗੀ ਦੀ ਸਰਕਾਰੀ ਰਿਹਾਇਸ਼-5 ਕਾਲੀਦਾਸ ਮਾਰਗ ਤੇ ਸਵੇਰੇ ਹੀ ਫਰਿਆਦੀਆਂ ਦੀ ਭੀੜ ਲੱਗ ਗਈ| ਭੀੜ ਕਾਰਨ ਭਗਦੜ ਦਾ ਮਾਹੌਲ ਪੈਦਾ ਹੋ ਗਿਆ, ਜਿਸ ਕਾਰਨ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਕੋਈ ਵੱਡਾ ਹਾਦਸਾ ਨਹੀਂ ਹੋਇਆ| ਅਧਿਕਾਰੀਆਂ ਨੇ ਸਥਿਤੀ ਨੂੰ ਸੰਭਾਲ ਲਿਆ| ਫਿਲਹਾਲ ਜਨਤਾ ਦਰਬਾਰ ਚੱਲ ਰਿਹਾ ਹੈ| ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਰੋਜ਼ਾਨਾ ਆਪਣੇ ਮੁੱਖ ਮੰਤਰੀ ਰਿਹਾਇਸ਼ ਤੇ ਜਨਤਾ ਦਰਬਾਰ ਲਾਉਂਦੇ ਹਨ ਅਤੇ ਲੋਕਾਂ ਦੀ ਸਮੱਸਿਆ ਸੁਣਦੇ ਹਨ| ਯੋਗੀ ਇੱਥੇ ਆਏ ਫਰਿਆਦੀਆਂ ਦੀ ਸਮੱਸਿਆ ਦਾ ਤੁਰੰਤ ਹੱਲ ਕਰਨ ਦਾ ਨਿਰਦੇਸ਼ ਦਿੰਦੇ ਹਨ| ਹੁਣ ਤੱਕ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਲਝੀਆਂ ਹਨ|

Leave a Reply

Your email address will not be published. Required fields are marked *