ਯੋਗੀ ਨੇ ਤਾਜ ਮਹੱਲ ਜਾ ਕੇ ਸਵੱਛਤਾ ਮੁਹਿੰਮ ਦੀ ਝਾੜੂ ਲਾ ਕੇ ਕੀਤੀ ਸ਼ੁਰੂਆਤ

ਆਗਰਾ, 26 ਅਕਤੂਬਰ (ਸ.ਬ.) ਮੁਹੱਬਤ ਦੀ ਨਿਸ਼ਾਨੀ ਤਾਜ ਮਹੱਲ ਬੀਤੇ ਕੁੱਝ ਦਿਨਾਂ ਤੋਂ ਸਿਆਸੀ ਵਿਵਾਦਗ੍ਰਸਤ ਬਿਆਨਬਾਜ਼ੀ ਨਾਲ ਸੁਰਖ਼ੀਆਂ ਵਿੱਚ ਬਣਿਆ ਹੋਇਆ ਹੈ| ਇਨ੍ਹਾਂ ਵਿਚਕਾਰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਅੱਜ ਤਾਜ ਮਹੱਲ ਦੇ ਬਾਹਰ ਜਿੱਥੇ ਸਫ਼ਾਈ ਅਭਿਆਨ ਵਿੱਚ ਹਿੱਸਾ ਲੈਂਦੇ ਹੋਏ ਝਾੜੂ ਲਗਾਇਆ| ਉੱਥੇ ਹੀ, ਯੋਗੀ ਨੇ ਤਾਜ ਮਹੱਲ ਦੇ ਦੀਦਾਰ ਕੀਤੇ ਤੇ ਉਥੇ 30 ਮਿੰਟ ਗੁਜ਼ਾਰੇ|
ਮੁੱਖ ਮੰਤਰੀ ਯੋਗੀ ਨੇ ਵਿਦੇਸ਼ੀ ਸੈਲਾਨੀਆਂ ਨਾਲ ਤਸਵੀਰਾਂ ਵੀ ਖਿਚਵਾਈਆਂ|

Leave a Reply

Your email address will not be published. Required fields are marked *