ਯੋਗ ਕੈਂਪ 21 ਜੂਨ ਨੂੰ

ਐਸ ਏ ਐਸ ਨਗਰ, 19 ਜੂਨ (ਸ.ਬ.) ਯੋਗ ਵਿਗਿਆਨ ਸੰਸਥਾਨ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ 21 ਜੂਨ ਨੂੰ ਫੇਜ਼ 3ਬੀ1 ਦੇ ਰੋਜ਼ ਗਾਰਡਨ ਵਿਖੇ ਯੋਗ ਕੈਂਪ ਲਗਾਇਆ ਜਾਵੇਗਾ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੋਗ ਵਿਗਿਆਨ ਸੰਸਥਾਨ ਮੁਹਾਲੀ ਦੇ ਪ੍ਰਧਾਨ ਸ. ਹਰਦੇਵ ਸਿੰਘ ਨੇ ਦਸਿਆ ਕਿ ਇਹ ਯੋਗ ਕੈਂਪ ਸਵੇਰੇ 6:00 ਤੋਂ 7:30 ਵਜੇ ਤੱਕ ਲੱਗੇਗਾ| ਇਸ ਕੈਂਪ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਪ੍ਰਾਣਾਯਾਮ ਦਾ ਅਭਿਆਸ ਅਤੇ ਹੋਰ ਯੋਗ ਕਿਰਿਆਵਾਂ ਦਾ ਅਭਿਆਸ ਕਰਵਾਇਆ ਜਾਵੇਗਾ| ਇਸ ਦੇ ਨਾਲ ਹੀ ਮੈਡੀਟੇਸ਼ਨ ਸਬੰਧੀ ਜਾਣਕਾਰੀ ਵੀ ਦਿਤੀ ਜਾਵੇਗੀ|
ਉਹਨਾਂ ਦਸਿਆ ਕਿ ਇਸੇ ਤਰ੍ਹਾਂ 22 ਜੂਨ ਤੋਂ 26 ਜੂਨ ਤੱਕ ਰੋਜ਼ ਗਾਰਡਨ  3ਬੀ1 ਵਿਖੇ ਹੀ ਮੋਟਾਪਾ ਕੈਂਪ ਅਤੇ ਰੀੜ ਦੋਸ਼ ਕੈਂਪ ਵੀ  ਲਗਾਏ  ਜਾਣਗੇ| ਇਸੇ ਤਰ੍ਹਾਂ 22 ਜੂਨ ਤੋਂ 26 ਜੂਨ ਤੱਕ ਸ਼ਿਵਾਲਿਕ ਸਕੂਲ ਵਿਖੇ ਸ਼ਾਮ 5:30 ਤੋਂ 6:30 ਵਜੇ ਤੱਕ ਬੱਚਿਆਂ ਲਈ ਕੈਂਪ ਲਗਾਇਆ    ਜਾਵੇਗਾ| ਇਸੇ ਤਰ੍ਹਾਂ 27 ਜੂਨ ਤੋਂ 30 ਜੂਨ ਤੱਕ ਸ਼ੂਗਰ ਰੋਗ ਕੈਂਪ ਰੋਜ਼ ਗਾਰਡਨ 3ਬੀ1 ਵਿਖੇ ਲਗਾਇਆ ਜਾਵੇਗਾ|

Leave a Reply

Your email address will not be published. Required fields are marked *