‘ਯੋਗ ਦਿਵਸ’ : ਲੇਹ ਲੱਦਾਖ ਦੀ 18,000 ਫੁੱਟ ਉਚਾਈ ਤੇ ਆਈ.ਟੀ.ਬੀ.ਪੀ. ਨੌਜਵਾਨਾਂ ਨੇ ਕੀਤਾ ਯੋਗ

ਲੇਹ/ ਸ਼੍ਰੀਨਗਰ, 21ਜੂਨ (ਸ.ਬ.) ਅੰਤਰਰਾਸ਼ਟਰੀ ‘ਯੋਗ ਦਿਵਸ’ ਦੇ ਮੌਕੇ ਤੇ ਦੁਨੀਆ ਭਰ ਵਿੱਚ ਲੋਕਾਂ ਦੇ ਯੋਗ ਕਰਨ ਦੀਆਂ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ| ਦਿੱਲੀ ਦੇ ਰਾਜਪਥ ਤੋਂ ਲੈ ਕੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ‘ਯੋਗ ਦਿਵਸ’ ਦੀਆਂ ਕਈ ਤਸਵੀਰਾਂ ਸਵੇਰ ਤੋਂ ਹੀ ਟੀ.ਵੀ. ਅਤੇ ਸੋਸ਼ਲ ਮੀਡੀਆ ਤੇ ਦਿਖਾਈ ਦੇ ਰਹੀਆਂ ਹਨ|
ਇਨ੍ਹਾਂ ਸਰਿਆਂ ਦੇ ਵਿਚਕਾਰ ਦੇਸ਼ ਦੇ ਬਾਹਦਰ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਲੱਦਾਖ ਵਿੱਚ 18 ਹਜ਼ਾਰ ਫੁੱਟ ਦੀ ਉਚਾਈ ਤੇ ਯੋਗ ਦਾ ਇਕ ਖਾਸ ਨਜਾਰਾ ਪੇਸ਼ ਕੀਤਾ ਹੈ|
ਯੋਗ ਦਿਵਸ ਦੇ ਮੌਕੇ ਤੇ ਦੇਸ਼ ਦੇ ਸਭ ਤੋਂ ਵੱਖਰੇ ਇਲਾਕਿਆਂ ਵਿੱਚੋਂ ਇਕ ਲੱਦਾਖ ਵਿੱਚ ਭਾਰਤ-ਤਿੱਬਤ ਸਰਹੱਦ ਪੁਲੀਸ ਦੇ ਜਵਾਨਾਂ ਨੇ ਬਰਫ ਦੇ ਵਿਚਕਾਰ ਸੂਰਜ ਨਮਸਕਾਰ ਕਰਕੇ ਇਕ ਅਨੌਖੀ ਮਿਸਾਲ ਪੇਸ਼ ਕੀਤੀ ਹੈ| ਲੱਦਾਖ ਵਿੱਚ ਭਾਰਤ-ਤਿੱਬਤ ਸਰਹੱਦ ਪੁਲੀਸ ਦੇ 2 ਦਰਜਨ ਤੋਂ ਵਧ ਜਵਾਨਾਂ ਨੇ ਬਰਫ ਨਾਲ ਢੱਕੇ ਪਹਾੜਾਂ ਤੇ ਯੋਗ ਦਿਵਸ ਦੇ ਦਿਨ ਸੂਰਜ ਨਮਸਕਾਰ ਕੀਤਾ ਹੈ| ਆਈ. ਟੀ. ਬੀ. ਪੀ. ਦੇ ਇਨ੍ਹਾਂ ਜਵਾਨਾਂ ਨੇ ਆਪਣੀ ਇਸ ਕੋਸ਼ਿਸ਼ ਵਿੱਚ ਦੁਨੀਆ ਭਰ ਵਿੱਚ ਯੋਗ ਦਿਵਸ ਨੂੰ ਲੈ ਕੇ ਇਕ ਅਨੌਖੀ ਮਿਸਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ|
ਜਿਸ ਸਥਾਨ ਤੇ ਇਸ ਦਾ ਆਯੋਜਨ ਹੋਇਆ ਹੈ, ਉਥੇ ਦਾ ਸਾਰਾ ਇਲਾਕਾ ਫਿਲਹਾਲ ਬਰਫ ਦੀ ਸਫੇਦ ਚਾਦਰ ਨਾਲ ਢਕਿਆ ਦਿਖਾਈ ਦੇ ਰਿਹਾ ਹੈ| ਇਸ ਬਰਫ ਅਤੇ ਬੇਹੱਦ ਘੱਟ ਤਾਪਮਾਨ ਦੇ ਵਿਚਕਾਰ ਆਈ.ਟੀ.ਬੀ.ਪੀ. ਦੇ ਜਵਾਨਾਂ ਨੇ ਸੂਰਜ ਨਮਸਕਾਰ ਕਰਕੇ ਦੁਨੀਆ ਭਰ ਨੂੰ ਇਕ ਖਾਸ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ|

Leave a Reply

Your email address will not be published. Required fields are marked *