ਯੌਨ ਸ਼ੋਸ਼ਣ ਮਾਮਲਾ : ਆਸਾਰਾਮ ਤੇ ਫੈਸਲੇ ਨੂੰ ਲੈ ਕੇ ਜੋਧਪੁਰ ਵਿੱਚ ਧਾਰਾ 144 ਲਾਗੂ

ਜੈਪੁਰ, 21 ਅਪ੍ਰੈਲ (ਸ.ਬ.) ਆਸਾਰਾਮ ਯੌਨ ਸੋਸ਼ਣ ਮਾਮਲੇ ਵਿੱਚ 25 ਅਪ੍ਰੈਲ ਨੂੰ ਆਉਣ ਵਾਲੇ ਫੈਸਲੇ ਨੂੰ ਦੇਖਦੇ ਹੋਏ ਜੋਧਪੁਰ ਕਮਿਸ਼ਨਡ ਇਲਾਕੇ ਵਿੱਚ ਧਾਰਾ 144 ਲਾਗੂ ਰਹੇਗੀ| ਫੈਸਲੇ ਦੇ ਦਿਨ ਵੱਡੀ ਗਿਣਤੀ ਵਿੱਚ ਸਮਰਥਕਾਂ ਦੇ ਆਉਣ ਦੀ ਸੰਭਾਵਨਾਂ ਨੂੰ ਦੇਖਦੇ ਹੋਏ ਪੁਲੀਸ ਪ੍ਰਸ਼ਾਸ਼ਨ ਸਖ਼ਤ ਕਦਮ ਚੁੱਕ ਰਿਹਾ ਹੈ| ਅੱਜ ਤੋਂ ਹੀ ਜੋਧਪੁਰ ਸ਼ਹਿਰ ਦਾ ਬਾਰਡਰ ਸੀਲ ਕਰਕੇ ਜਗ੍ਹਾ-ਜਗ੍ਹਾ ਨਾਕਾਬੰਦੀ ਕਰ ਦਿੱਤੀ ਜਾਵੇਗੀ| 21 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ 30 ਅਪ੍ਰੈਲ ਨੂੰ ਸ਼ਾਮ ਪੰਜ ਵਜੇ ਤੱਕ ਜੋਧਪੁਰ ਕਮਿਸ਼ਨਡ ਇਲਾਕੇ ਵਿੱਚ ਧਾਰਾ 144 ਲਾਗੂ ਰਹੇਗੀ| ਇਸ ਦੌਰਾਨ ਸਰਵਜਨਿਕ ਸਥਾਨ ਤੇ ਪੰਜ ਜਾਂ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਣਗੇ ਅਤੇ ਨਾ ਹੀ ਹਥਿਆਰ ਲੈ ਕੇ ਚੱਲ ਸਕਣਗੇ| ਸਭਾ-ਜਲੂਸ ਤੇ ਵੀ ਰੋਕ ਰਹੇਗੀ|
ਜੋਧਪੁਰ ਕਮਿਸ਼ਨਡ ਵੱਲੋਂ ਸੁਰੱਖਿਆ ਵਿਵਸਥਾ ਦੀ ਜਾਣਕਾਰੀ ਦੇਣ ਲਈ ਬੀਤੇ ਦਿਨੀਂ ਆਯੋਜਿਤ ਪ੍ਰੈਸ ਨਾਲ ਹੋਈ ਗੱਲਬਾਤ ਵਿੱਚ ਡੀ.ਸੀ.ਪੀ. ਈਸਟ ਅਮਨਦੀਪ ਸਿੰਘ ਅਤੇ ਡੀ.ਸੀ.ਪੀ. ਵੈਸਟ ਸਮੀਰ ਕੁਮਾਰ ਸਿੰਘ ਨੇ ਦੱਸਿਆ ਕਿ ਫੈਸਲੇ ਦੇ ਦਿਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ| ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ, ਜੇਕਰ ਕੋਈ ਆਸਾਰਾਮ ਸਮਰਥਕ ਜੋਧਪੁਰ ਆਉਂਦਾ ਹੈ ਤਾਂ ਪੁਲੀਸ ਉਸ ਤੋਂ ਪੁੱਛਗਿਛ ਕਰੇਗੀ| ਸੁਰੱਖਿਆ ਵਿਵਸਥਾ ਵਿੱਚ ਕੋਈ ਗਲਤੀ ਦੀ ਗੁੰਜਾਇਸ਼ ਨਹੀਂ ਹੈ| ਯੌਨ ਸ਼ੋਸ਼ਨ ਮਾਮਲੇ ਦੇ ਦੋਸ਼ੀ ਆਸਾਰਾਮ ਦੇ ਮਾਮਲੇ ਤੇ ਫੈਸਲੇ ਲਈ 25 ਅਪ੍ਰੈਲ ਦੀ ਤਾਰੀਖ ਤੈਅ ਹੈ| ਸਜ਼ਾ ਸੁਣਾਏ ਜਾਣ ਦੌਰਾਨ ਵੱਡੀ ਗਿਣਤੀ ਵਿੱਚ ਆਸਾਰਾਮ ਦੇ ਸਮਰਥਕਾਂ ਦੇ ਜੋਧਪੁਰ ਸ਼ਹਿਰ ਪਹੁੰਚਣ ਦੀ ਪੁਲੀਸ ਨੂੰ ਖੁਫੀਆ ਰਿਪੋਰਟ ਮਿਲੀ ਸੀ| ਇਸ ਤੇ ਪੁਲੀਸ ਨੇ ਹਾਈਕੋਰਟ ਵਿੱਚ ਅਰਜੀ ਪੇਸ਼ ਕਰਕੇ ਆਸਾਰਾਮ ਦਾ ਫੈਸਲਾ ਜੇਲ ਵਿੱਚ ਹੀ ਸੁਣਾਏ ਜਾਣ ਦੀ ਦਰਖਾਸਤ ਲਗਾਈ ਸੀ| ਪੁਲੀਸ ਦੀ ਅਰਜੀ ਨੂੰ ਸਵੀਕਾਰ ਕਰਦੇ ਹੋਏ ਬੀਤੇ ਦਿਨੀਂ ਹਾਈਕੋਰਟ ਜਸਟਿਸ ਗੋਪਾਲਕ੍ਰਿਸ਼ਣ ਵਿਆਸ ਅਤੇ ਜਸਟਿਸ ਰਾਮਚੰਦਰ ਸਿੰਘ ਝਾਲਾ ਦੀ ਬੈਂਚ ਨੇ ਆਸਾਰਾਮ ਨੂੰ ਜੇਲ ਵਿੱਚ ਫੈਸਲੇ ਸੁਣਾਉਣ ਦਾ ਆਦੇਸ਼ ਦਿੱਤਾ ਸੀ| ਉਸ ਤੋਂ ਬਾਅਦ ਪੁਲੀਸ ਨੇ ਰਾਹਤ ਦੀ ਸਾਹ ਲਈ ਸੀ| ਫਿਰ ਤੋਂ ਪੁਲੀਸ ਪ੍ਰਸ਼ਾਸ਼ਨ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਹੈ| ਲਿਹਾਜਾ ਸੁਰੱਖਿਆ ਵਿਵਸਥਾ ਦੇ ਪ੍ਰਬੰਧ ਸਖ਼ਤ ਕੀਤੇ ਜਾ ਰਹੇ ਹਨ| 25 ਅਪ੍ਰੈਲ ਨੂੰ ਜੇਲ ਵਿੱਚ ਅਦਾਲਤ ਸ਼ੁਰੂ ਹੋਵੇਗੀ, ਉਸ ਤੇ ਹੀ ਆਸਾਰਾਮ ਦਾ ਫੈਸਲਾ ਸੁਣਾਇਆ ਜਾਵੇਗਾ| ਐਸ.ਸੀ. ਐਸ.ਟੀ. ਕੋਰਟ ਪੀਠਾਸੀਨ ਅਧਿਕਾਰੀ ਮਧੂਸੂਦਨ ਸ਼ਰਮਾ ਸੈਸ਼ਨ ਕੋਰਟ ਜੱਜ ਜੇਲ ਵਿੱਚ ਹੀ ਫੈਸਲਾ ਸੁਣਾਉਣਗੇ| ਕੋਰਟ ਦੇ ਬਾਹਰ ਪੁਲੀਸ ਸੁਰੱਖਿਆ ਵਿਵਸਥਾ ਦੇ ਪੁਖਤਾ ਬੰਦੋਬਸਤ ਕੀਤੇ ਜਾਣਗੇ|

Leave a Reply

Your email address will not be published. Required fields are marked *