ਰਘਬੀਰ ਸਿੰਘ ਗੋਪਾਲਪੁਰ ਭਾਜਪਾ ਕਿਸਾਨ ਮੋਰਚਾ ਦੇ ਜਿਲ੍ਹਾ ਪ੍ਰਧਾਨ ਨਿਯੁਕਤ

ਰਾਜਪੁਰਾ,30 ਅਗਸਤ(ਅਭਿਸ਼ੇਕ ਸੂਦ) ਭਾਰਤੀ ਜਨਤਾ ਪਾਰਟੀ ਕਿਸਾਨ ਵਿੰਗ ਦੇ ਕੌਮੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਵਲੋਂ ਭਾਜਪਾ ਆਗੂ ਰਘਬੀਰ ਸਿੰਘ ਗੋਪਾਲਪੁਰ ਨੂੰ ਭਾਜਪਾ ਕਿਸਾਨ ਮੋਰਚਾ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ| ਇਸ ਮੌਕੇ ਰਘਬੀਰ ਸਿੰਘ ਗੋਪਾਲਪੁਰ ਨੇ ਕਿਹਾ ਕਿ ਪਾਰਟੀ ਵਲੋਂ ਜੋ ਜਿੰਮੇਵਾਰੀ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਜਿਲ੍ਹੇ ਦੇ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਨੂੰ ਸਰਕਾਰ ਕੋਲ ਉਠਾਇਆ ਜਾਵੇਗਾ| ਇਸ ਮੌਕੇ ਨਰਿੰਦਰ ਨਾਗਪਾਲ, ਸੰਜੇ ਬੱਗਾ ਮੰਡਲ ਪ੍ਰਧਾਨ, ਪਰਵਿੰਦਰ ਰਾਏ, ਗੀਤਾ ਸੇਤੀਆ, ਤਰੁਣ ਖੁਰਾਣਾ , ਪ੍ਰਵੀਨ ਛਾਬੜਾ ਸਮੇਤ ਹੋਰ ਵੀ ਹਾਜਰ ਸਨ|

Leave a Reply

Your email address will not be published. Required fields are marked *