ਰਜਨੀ ਮਸੀਹ ਬਣੇ ਮਹਿਲਾ ਕਾਂਗਰਸ ਸਿਟੀ ਖਰੜ ਦੇ ਪ੍ਰਧਾਨ, ਰੇਣੂ ਬਾਲਾ ਨੂੰ ਜਿਲ੍ਹਾ ਇਕਾਈ ਦਾ ਜਨਰਲ ਸਕੱਤਰ ਬਣਾਇਆ

ਖਰੜ, 18 ਅਗਸਤ (ਸ਼ਮਿੰਦਰ ਸਿੰਘ) ਹਲਕਾ ਖਰੜ ਵਿਖੇ ਮਹਿਲਾ ਕਾਂਗਰਸ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸਵਰਨਜੀਤ ਕੌਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਇਸ ਮੌਕੇ ਰਜਨੀ ਮਸੀਹ ਨੂੰ ਮਹਿਲਾ ਕਾਂਗਰਸ ਸਿਟੀ ਖਰੜ ਦਾ ਪ੍ਰਧਾਨ ਬਣਾਇਆ ਗਿਆ| ਇਸ ਮੌਕੇ ਜਿਲ੍ਹਾ ਪ੍ਰਧਾਨ ਵਲੋਂ ਖਰੜ ਇਕਾਈ ਦੀ ਪ੍ਰਧਾਨ ਰੇਣੁ ਬਾਲਾ ਨੂੰ ਪਾਰਟੀ ਦੀ ਜ਼ਿਲ੍ਹਾ ਇਕਾਈ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ|
ਇਸ ਮੌਕੇ ਅਮਰੀਕ ਸਿੰਘ ਹੈਪੀ, ਅਵਤਾਰ ਕੌਰ ਸੈਕਟਰੀ ਮਹਿਲਾ ਕਾਂਗਰਸ, ਸੁਰਜੀਤ ਕੌਰ ਸੈਕਟਰੀ, ਮਨਜੀਤ ਕੌਰ ਵਾਰਡ ਪ੍ਰਧਾਨ, ਸ਼ੁਸ਼ਮਾ ਵਾਇਸ ਪ੍ਰਧਾਨ, ਰਘਵੀਰ ਸਿੰਘ, ਸੈਮਸਨ ਮਸੀਹ, ਤਰਨਜੀਤ ਬਤਰਾ, ਬਿੱਟੂ ਜੈਨ, ਅਨੀਤਾ, ਆਸ਼ਾ, ਡਾਕਟਰ ਖਲੀਫਾ ਸੂਫੀ, ਕਰਨੈਲ ਕੌਰ ਅਤੇ ਪਰਮਜੀਤ ਕੌਰ ਹਾਜ਼ਿਰ ਸਨ|

Leave a Reply

Your email address will not be published. Required fields are marked *