ਰਜਿੰਦਰ ਪਾਲ ਸਿੰਘ ਬਾਜਵਾ ਬਣੇ ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ

ਖਰੜ, 15 ਅਪ੍ਰੈਲ (ਸ.ਬ.) ਸੀਨੀਅਰ ਸਿਟੀਜ਼ਨ ਕੌਂਸਲ ਸੰਨੀ ਇਨਕਲੇਵ ਖਰੜ ਦੇ ਪ੍ਰਧਾਨ ਦੀ ਚੋਣ ਵਿੱਚ ਸ੍ਰ. ਰਜਿੰਦਰ ਪਾਲ ਸਿੰਘ ਬਾਜਵਾ ਨੂੰ ਪ੍ਰਧਾਨ ਚੁਣਿਆ ਗਿਆ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰੈਸ ਸਕੱਤਰ ਸ. ਧਿਆਨ ਸਿੰਘ ਕਾਹਲੋਂ ਨੇ ਦਿੰਦਿਆਂ ਦੱਸਿਆ ਕਿ ਪਹਿਲੇ ਪ੍ਰਧਾਨ ਨਿਰਮਲ ਸਿੰਘ ਅਟਵਾਲ ਦੀ ਮਿਆਦ ਖਤਮ ਹੋਣ ਕਰਕੇ ਸੰਸਥਾ ਦੇ ਸੰਵਿਧਾਨ ਅਨੁਸਾਰ ਸਾਰੀਆਂ ਰਸਮੀ ਕਾਰਵਾਈਆਂ ਨੂੰ ਮੱਦੇ ਨਜ਼ਰ ਰੱਖ ਕੇ ਸੰਸਥਾ ਵੱਲੋਂ ਸ੍ਰੀ ਏ.ਪੀ.ਸ਼ਰਮਾ ਅਸਿਸਟੈਂਟ ਅਬਜਰਵਰ, ਸ੍ਰੀ ਤਰਸੇਮ ਗੁਪਤਾ ਆਬਜਰਵਰ ਦੀ ਅਗਵਾਈ/ਦੇਖ ਰੇਖ ਹੇਠ ਸੰਸਥਾ ਦੀ ਚੋਣ ਕਰਵਾਈ ਗਈ| ਇਸ ਮੌਕੇ ਕੁੱਲ ਵੋਟਾਂ 159 ਪਈਆਂ ਜਿਸ ਵਿੱਚੋਂ 3 ਵੋਟਾਂ ਰੱਦ ਹੋ ਗਈਆਂ, ਬਾਕੀ 156 ਵੋਟਾਂ ਵਿੱਚੋਂ ਸ੍ਰੀ ਰਜਿੰਦਰ ਪਾਲ ਸਿੰਘ ਬਾਜਵਾ ਨੂੰ 128 ਅਤੇ ਸ੍ਰੀ ਤ੍ਰਿਲੋਕ ਸਿੰਘ ਜੱਸੜ ਨੂੰ 28 ਵੋਟਾਂ ਪਈਆਂ| ਇਸ ਮੌਕੇ ਸ. ਧਿਆਨ ਸਿੰਘ ਕਾਹਲੋਂ, ਬਲਦੇਵ ਸਿੰਘ ,ਦਰਸ਼ਨ ਸਿੰਘ ਵੜੈਚ, ਏ.ਪੀ.ਸ਼ਰਮਾ, ਤਰਸੇਮ ਗੁਪਤਾ, ਗੁਰਚਰਨ ਸਿੰਘ ਟੌਹੜਾ, ਨਾਜ਼ਰ ਸਿੰਘ, ਵਿਨੋਦ ਸ਼ਰਮਾ, ਗਿਆਨ ਸਿੰਘ ਬਾਜਵਾ, ਰਣਜੀਤ ਸਿੰਘ, ਭੁਪਿੰਦਰ ਗਰੇਵਾਲ, ਦਵਿੰਦਰ ਸਿੰਘ, ਕੇ.ਕੇ ਬਾਂਸਲ, ਬੀ.ਆਰ ਰੰਗਾੜਾ,ਅੰਮ੍ਰਿਤ ਲਾਲ ਵਰਮਾ, ਸੁਕਰਮਨ ਸਿੰਘ ਧਨੋਆ, ਅਜਮੇਰ ਸਿੰਘ ਬਰਾੜ, ਭੁਪਿੰਦਰ ਕੁਮਾਰ, ਗੁਰਚਰਨ ਸਿੰਘ, ਪ੍ਰਦੀਪ ਕੁਮਾਰ ਸ਼ਰਮਾ, ਹਰੀਸ਼ ਸ਼ਰਮਾ ਅਤੇ ਸੇਵੀ ਰਾਇਤ ਵੀ ਹਾਜ਼ਰ ਸਨ|

Leave a Reply

Your email address will not be published. Required fields are marked *