ਰਜਿੰਦਰ ਸਿੰਘ ਬਡਹੇੜੀ ਨੇ ਵੀ ਮੰਗੀ ਕਾਂਗਰਸ ਤੋਂ ਚੰਡੀਗੜ੍ਹ ਲੋਕ ਸਭਾ ਦੀ ਟਿਕਟ

ਚੰਡੀਗੜ੍ਹ, 29 ਜਨਵਰੀ (ਸ.ਬ.) ਆਲ ਇੰਡੀਆ ਜੱਟ ਮਹਾਂਸਭਾ ਚੰਡੀਗੜ੍ਹ ਸਟੇਟ ਦੇ ਸੂਬਾ ਪ੍ਰਧਾਨ ਅਤੇ ਨਬੰਰਦਾਰਾ ਯੂਨੀਅਨ ਚੰਡੀਗੜ੍ਹ ਦੇ ਪ੍ਰਧਾਨ ਨੰਬਰਦਾਰ ਰਜਿੰਦਰ ਸਿੰਘ ਬਡਹੇੜੀ ਵਲੋਂ ਚੰਡੀਗੜ੍ਹ ਕਾਂਗਰਸ ਇਕਾਈ ਦੇ ਪ੍ਰਧਾਨ ਨੂੰ ਦਰਖਾਸਤ ਦੇ ਕੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਕਾਂਗਰਸ ਦਾ ਉਮੀਦਵਾਰ ਬਣਾਏ ਜਾਣ ਦੀ ਮੰਗ ਕੀਤੀ ਹੈ|
ਇਸ ਦਰਖਾਸਤ ਵਿੱਚ ਨੰਬਰਦਾਰ ਬਡਹੇੜੀ ਨੇ ਕਿਹਾ ਹੈ ਕਿ ਉਹ ਪਿਛਲੇ 8 ਸਾਲਾਂ ਤੋਂ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਹਨ ਅਤੇ ਪਾਰਟੀ ਦੇ ਲੋਕ ਸਭਾ ਹਲਕਾ ਚੰਡੀਗੜ੍ਹ ਲਈ ਮਜਬੂਤ ਦਾਅਵੇਦਾਰ ਹਨ|

Leave a Reply

Your email address will not be published. Required fields are marked *