ਰਣਜੀਤ ਗਿੱਲ ਹੋਣਗੇ ਖਰੜ ਤੋਂ ਅਕਾਲੀ ਦਲ ਦੇ ਉਮੀਦਵਾਰ

ਐਸ. ਏ. ਐਸ ਨਗਰ, 7 ਜਨਵਰੀ (ਸ.ਬ.) ਰਿਹਾਇਸ਼ੀ ਕਲੋਨੀ ਬਣਾਉਣ ਵਾਲੀ ਗਿਲਕੋ ਕੰਪਨੀ ਦੇ ਮਾਲਕ ਸ੍ਰ. ਰਣਜੀਤ ਸਿੰਘ ਗਿਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਟਿਕਟ ਤੇ ਜੋਰ ਅਜਮਾਈਸ਼ ਕਰਣਗੇ| ਇਸ ਸੰਬੰਧੀ ਭਾਵੇਂ ਅਜੇ ਰਸਮੀ ਐਲਾਨ ਨਹੀਂ ਹੋਇਆ ਹੈ ਪਰੰਤੂ ਅਕਾਲੀ ਦਲ ਦੇ ਅੰਦਰੂਨੀ ਸੂਤਰ ਦੱਸਦੇ ਹਨ ਕਿ ਇਸ ਸੰਬੰਧੀ ਫੈਸਲਾ ਹੋ ਚੁੱਕਿਆ ਹੈ ਅਤੇ  ਕਿਸੇ ਵੇਲੇ ਵੀ ਰਸਮੀ ਐਲਾਨ ਹੋ ਸਕਦਾ ਹੈ|
ਸ੍ਰ. ਰਣਜੀਤ ਸਿੰਘ ਗਿਲ ਖਰੜ ਹਲਕੇ ਦੀ ਜਾਣੀ ਪਹਿਚਾਣੀ ਸ਼ਖਸ਼ੀਅਤ ਹਨ ਅਤੇ ਉਹਨਾਂ ਵਲੋਂ ਇੱਥੇ ਗਿਲਕੋ ਵੈਲੀ ਦੇ ਨਾਮ ਤੇ ਕਾਲੋਨੀ ਦੀ ਉਸਾਰੀ ਕੀਤੀ ਹੈ ਜਿਸ ਵਿੱਚ ਇਸ ਵੇਲੇ ਹਜਾਰਾਂ ਦੀ ਗਿਣਤੀ ਵਿੱਚ ਲੋਕ ਰਹਿੰਦੇ ਹਨ| ਸ੍ਰ. ਗਿੱਲ ਰੀਅਲ ਅਸਟੇਟ ਦੇ ਖੇਤਰ ਦਾ ਵੱਡਾ ਨਾਮ ਹਨ ਜਿਹਨਾਂ ਵੱਲੋਂ ਖਰੜ ਤੋਂ ਇਲਾਵਾ ਰੋਪੜ, ਗੁੜਗਾਵਾਂ ਅਤੇ ਮੁਹਾਲੀ ਸ਼ਹਿਰ ਵਿੱਚ (ਏਅਰ ਪੋਰਟ ਰੋਡ) ਤੇ ਵੀ ਰਿਹਾਇਸ਼ੀ ਪ੍ਰੋਜੈਕਟਾਂ ਦੀ ਉਸਾਰੀ ਕੀਤੀ ਗਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਦੀ ਉਮੀਦਵਾਰੀ ਬਾਰੇ ਫੈਸਲਾ ਕੁੱਝ ਦਿਨ ਪਹਿਲਾਂ ਹੀ ਕਰ ਲਿਆ ਗਿਆ ਸੀ ਪਰੰਤੂ ਬੀਤੀ 3 ਜਨਵਰੀ ਨੂੰ ਗਿੱਲ ਦੀ ਮਾਤਾ ਦੀ ਬੇਵਕਤੀ ਮੌਤ ਤੋਂ ਬਾਅਦ ਉਹਨਾਂ ਦੀ ਉਮੀਦਵਾਰੀ ਦਾ ਐਲਾਨ ਟਾਲ ਦਿੱਤਾ ਗਿਆ ਸੀ ਜਿਹੜਾ ਹੁਣ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ|
ਸੰਪਰਕ ਕਰਨ ਤੇ ਸ੍ਰ. ਗਿੱਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ           ਜੇਕਰ ਪਾਰਟੀ ਵੱਲੋਂ ਉਹਨਾਂ ਨੂੰ ਖਰੜ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਤਾਂ ਉਹ ਲੋਕਾਂ ਦੀ ਸੇਵਾ ਲਈ ਹਰ ਸੰਭਵ ਉਪਰਾਲਾ ਕਰਨਗੇ| ਉਹਨਾਂ ਕਿਹਾ ਕਿ ਖਰੜ ਸ਼ਹਿਰ ਮੇਰੀ ਕਾਰਜ ਸਥਲੀ ਹੈ ਅਤੇ ਜੇਕਰ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹ ਖਰੜ ਸ਼ਹਿਰ ਅਤੇ ਹਲਕੇ ਦੇ ਖੇਤਰ ਨੂੰ ਇੱਕ ਨਮੂਨੇ ਦਾ ਹਲਕੇ ਵੱਜੋਂ ਵਿਕਸਿਤ ਕਰਣਗੇ ਅਤੇ ਇੱਥੇ ਵਸਨੀਕਾਂ ਨੇ ਅਤਿਅਧੁਨਿਕ ਬੁਨਿਆਦੀ ਸੁਵਿਧਾਵਾਂ ਮੁਹਈਆਂ ਕਰਵਾਉਣ ਲਈ ਕੰਮ ਕਰਣਗੇ|

Leave a Reply

Your email address will not be published. Required fields are marked *