ਰਤਨ ਗਰੁੱਪ ਆਫ ਇੰਸੀਟਿਊਸ਼ਨਜ਼ ਵਿਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ

ਐਸ ਏ ਐਸ ਨਗਰ , 12 ਜਨਵਰੀ (ਸ.ਬ.) ਰਤਨ ਗਰੁੱਪ ਆਫ਼ ਇੰਸੀਟੀਚਿਊਸ਼ਨਜ਼, ਸੋਹਾਣਾ ਵਿੱਚ ਲੋਹੜੀ ਦਾ ਇਹ ਤਿਉਹਾਰ ਮਨਾਇਆਂ ਗਿਆ| ਇਸ ਦੌਰਾਨ ਜਿਥੇ ਵਿਦਿਆਰਥੀਆਂ ਨੇ ਇਸ ਤਿਉਹਾਰ ਨੂੰ ਰਵਾਇਤੀ ਤਰੀਕੇ ਨਾਲ ਮਨਾਇਆ ਉਥੇ ਹੀ ਮੈਨੇਜ਼ਮੈਂਟ ਵਲੋਂ ਲੱਕੜਾਂ ਨਾਲ ਲੋਹੜੀ ਦਾ ਭੁੱਗਾ ਜਲਾ ਕੇ ਇਸ ਤਿਉਹਾਰ ਦੀ ਮਹੱਤਤਾ ਸਾਂਝੀ ਕੀਤੀ ਗਈ|
ਇਸ ਮੌਕੇ ਤੇ ਰਤਨ ਗਰੁੱਪ ਚੇਅਰਮੈਨ ਸੁੰਦਰ ਲਾਲ ਅਗਰਵਾਲ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ, ਜਦ ਕਿ ਸੰਗੀਤਾ ਅਗਰਵਾਲ ਨੇ ਲੋਹੜੀ ਦੇ ਭੁੱਗੇ ਨੂੰ ਅਗਨੀ ਦਿੱਤੀ| ਇਸ ਦੌਰਾਨ ਵਿਦਿਆਰਥੀਆਂ ਅਤੇ ਸਮੂਹ ਸਟਾਫ ਮੈਂਬਰਾਂ ਨੇ ਲੋਹੜੀ ਦੇ ਤਿਉਹਾਰ ਨੂੰ ਸਭਿਆਚਾਰਕ ਤਰੀਕੇ ਨਾਲ ਮਨਾਉਂਦੇ ਹੋਏ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ |
ਇਸ ਮੌਕੇ ਬੋਲਦਿਆਂ ਸ੍ਰੀ ਸੁੰਦਰ ਲਾਲ ਅਗਰਵਾਲ ਨੇ ਕਿਹਾ ਕਿ ਲੋਹੜੀ ਦਾ ਜਸ਼ਨ ਨਵਜਾਤ ਲੜਕੇ ਅਤੇ ਲੜਕੀਆਂ ਦੋਹਾਂ ਲਈ ਮਨਾਉਣਾ ਚਾਹੀਦਾ ਹੈ| ਉਨਾਂ ਲਿੰਗ ਅਨੁਪਾਤ ਦੀ ਗਿਰਾਵਟ ਤੇ ਗੰਭੀਰਤਾ ਜਤਾਉਂਦੇ ਹੋਏ ਕਿਹਾ ਕਿ ਲੜਕੀਆਂ ਦਾ ਪਰਿਵਾਰ ਵਿਚ ਸਮਾਨ ਰੂਪ ਵਿਚ ਸਵਾਗਤ ਕੀਤਾ ਜਾਣਾ ਚਾਹੀਦਾ ਹੈ|
ਇਸ ਮੌਕੇ ਵਿਦਿਆਥਣਾ ਵਲੋਂ ਲੋਕ ਗੀਤ ਅਤੇ ਡਾਸ ਪੇਸ਼ ਕੀਤੇ ਗਏ| ਅਖੀਰ ਵਿਦਿਆਰਥੀਆਂ ਵਿਚ ਮੂੰਗਫਲੀ,ਰਿਉੜੀਆਂ ਅਤੇ ਗੱਚਕ ਆਦਿ ਵੀ ਵੰਡੀ ਗਈ| ਸਮਾਗਮ ਵਿਚ ਅਮਰਜੀਤ ਕੌਰ ਪ੍ਰਿੰਸੀਪਲ ਨਰਸਿੰਗ ਕਾਲਜ ਅਤੇ ਐਮ ਐਸ ਖੇੜਾ ਅਕੈਡਮਿਕ ਸਲਾਹਕਾਰ ਨੇ ਵੀ ਹਿੱਸਾ ਲਿਆ|

Leave a Reply

Your email address will not be published. Required fields are marked *