ਰਤਨ ਗਰੁੱਪ ਨੇ ਲੋੜਵੰਦਾਂ ਨੂੰ ਵੰਡੇ ਕੰਬਲ

ਐਸ ਏ ਐਸ ਨਗਰ, 8 ਫਰਵਰੀ (ਸ.ਬ.) ਰਤਨ ਗਰੁੱਪ ਆਫ਼ ਇੰਸੀਚਿਟਿਊਸ਼ਨਜ਼, ਸੋਹਾਣਾ ਵੱਲੋਂ ਹਰਿਆਣਾ ਐਸ ਬੀ ਸੀ ਸੀ ਮੈਂਬਰ ਰੀਥਾਬੰਰਾ ਸਾਂਗੀ ਅਤੇ ਰਤਨ ਗਰੁੱਪ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ ਦੀ ਅਗਵਾਈ ਵਿਚ ਮੈਨੇਜਮੈਂਟ ਵੱਲੋਂ ਲੋੜਵੰਦਾਂ ਨੂੰ ਕੰਬਲ ਤਕਸੀਮ ਕੀਤੇ| ਇਸ ਤੋਂ ਪਹਿਲਾਂ ਰਤਨ ਗਰੁੱਪ ਦੀ ਟੀਮ ਵੱਲੋਂ ਆਸ ਪਾਸ ਦੇ ਇਲਾਕੇ ਦਾ ਸਰਵੇ ਕਰਦੇ ਹੋਏ ਉਨ੍ਹਾਂ ਜ਼ਰੂਰਤਮੰਦਾਂ ਖੋਜ ਕੀਤੀ ਜਿਨ੍ਹਾਂ ਨੂੰ ਅਸਲ ਵਿਚ ਗਰਮ ਕੱਪੜਿਆਂ ਦੀ ਜ਼ਰੂਰਤ ਸੀ| ਫਿਰ ਉਨ੍ਹਾਂ ਨੂੰ ਕੈਂਪਸ ਵਿਚ ਬੁਲਾਕੇ ਕੰਬਲ ਤਕਸੀਮ ਕੀਤੇ ਗਏ|
ਰਤਨ ਗਰੁੱਪ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ ਨੇ ਇਸ ਮੌਕੇ ਕਿਹਾ ਕਿ ਰਤਨ ਗਰੁੱਪ ਵੱਲੋਂ ਇਹ ਉਪਰਾਲਾ ਸਮਾਜ ਵਿਚ ਸਭ ਨੂੰ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਅੱਗੇ ਆਉਣ ਦਾ ਸੁਨੇਹਾ ਦੇਣ ਲਈ ਕੀਤਾ ਗਿਆ|

Leave a Reply

Your email address will not be published. Required fields are marked *