ਰਤਨ ਗਰੁੱਪ ਵਿਖੇ ਵਿਦਾਇਗੀ ਸਮਾਰੋਹ ਦਾ ਆਯੋਜਨ

ਐਸ ਏ ਐਸ ਨਗਰ, 31 ਜੁਲਾਈ (ਸ.ਬ.) ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ, ਸੋਹਾਣਾ ਦੇ ਨਰਸਿੰਗ ਅਤੇ ਬੀ ਐਸ ਸੀ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ| ਇਸ ਮੌਕੇ ਤੇ ਗੁਰਦੀਪ ਸਿੰਘ ਪੀ ਸੀ ਐਸ ਰਿਟਾ. ਮੁੱਖ ਮਹਿਮਾਨ ਸਨ|
ਇਸ ਮੌਕੇ ਮੁੱਖ ਮਹਿਮਾਨ ਗੁਰਦੀਪ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਵਿਦਿਆਰਥੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣਾ ਚਾਹੁੰਦੇ ਹਨ ਤਾਂ ਇਸ ਲਈ ਲਗਾਤਾਰ ਮਿਹਨਤ ਅਤੇ ਲਗਨ ਜ਼ਰੂਰੀ ਹੈ | ਰਤਨ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਚੇਅਰਮੈਨ ਰਤਨ ਲਾਲ ਅਗਰਵਾਲ ਨੇ ਕਿਹਾ ਕਿ ਨਵੀਂ ਪੀੜੀ ਨੂੰ ਸਹਿਣਸ਼ੀਲਤਾ, ਯੋਜਨਾ, ਸਖ਼ਤ ਮਿਹਨਤ ਅਤੇ ਦੂਰਅੰਦੇਸ਼ੀ ਹੀ ਸਫਲਤਾ ਦੇ ਰਾਹ ਤੇ ਲਿਜਾ ਸਕਦੀ ਹੈ| ਅਖੀਰ ਵਿਚ ਮਿਸ ਫੇਅਰਵੈਲ ਦਾ ਖ਼ਿਤਾਬ ਮਨਦੀਪ ਕੌਰ ਨੇ ਹਾਸਿਲ ਕੀਤਾ ਜਦੋਂਕਿ ਮੀਨਾਕਸ਼ੀ ਰਨਰ ਅੱਪ ਰਹੀ| ਇਸ ਤੋਂ ਇਲਾਵਾ ਨੇਹਾ ਵਰਮਾ ਮਿਸ ਚਾਰਮਿੰਗ ਸਮਾਈਲ, ਅਕਾਕਸ਼ਾ ਮਿਸ ਪਰਸਨੈਲਿਟੀ ਅਤੇ ਕਿਰਨ ਡੋਗਰ ਮਿਸ ਬੈਸਟ ਡਰੈਸ ਵਜੋਂ ਚੁਣੀਆਂ ਗਈਆਂ| ਜੇਤੂ ਵਿਦਿਆਰਥੀਆਂ ਨੂੰ  ਮੁੱਖ ਮਹਿਮਾਨ ਵੱਲੋਂ  ਤਾਜ ਪਹਿਨਾਏ ਗਏ|

Leave a Reply

Your email address will not be published. Required fields are marked *