ਰਤਨ ਗਰੁੱਪ ਵਿੱਚ ਫਰੈਸ਼ਰ ਪਾਰਟੀ ਦਾ ਆਯੋਜਨ

ਐਸ ਏ ਐਸ ਨਗਰ,16 ਅਕਤੂਬਰ (ਸ.ਬ.) ਰਤਨ ਪ੍ਰੋਫੈਸ਼ਨਲ ਐਜ਼ੂਕੇਸ਼ਨ ਕਾਲਜ ਵਿੱਚ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ| ਕੈਂਪਸ ਵਿੱਚ ਰੱਖੀ ਗਈ ਇਸ ਪਾਰਟੀ ਵਿੱਚ ਵੱਖ- ਵੱਖ ਸਟਰੀਮ ਦੇ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀਆਂ ਪ੍ਰਤਿਭਾਵਾਂ ਦੇ ਰੰਗ ਵਿਖਾਏ| ਇਸ ਦੌਰਾਨ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਨੇ ਸਟੇਜ ਤੇ ਕਰੀਬ ਚਾਰ ਘੰਟੇ ਆਪਣੀਆਂ ਵਿਲੱਖਣ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਬੇਹੱਦ ਖ਼ੂਬਸੂਰਤ ਤਰੀਕੇ ਨਾਲ ਕੀਤਾ| ਚੇਅਰਮੈਨ ਸੁੰਦਰ ਲਾਲ ਅਗਰਵਾਲ ਨੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸ਼ਮੂਲੀਅਤ ਕਰਦੇ ਹੋਏ ਵਿਦਿਆਰਥੀਆਂ ਨਾਲ ਜੀਵਨ ਜਾਚ ਜਿਊਣ ਦੇ ਅਹਿਮ ਨੁਕਤੇ ਸਾਂਝੇ ਕੀਤੇ|
ਸਮਾਰੋਹ ਵਿੱਚ ਖਿੱਚ ਦਾ ਕੇਂਦਰ ਮਿਸ ਫਰੈਸ਼ਰ ਅਤੇ ਮਿਸਟਰ ਫਰੈਸ਼ਰ ਦਾ ਮੁਕਾਬਲਾ ਸੀ , ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ| ਇਸ ਦੌਰਾਨ ਪ੍ਰਤੀਯੋਗੀਆਂ ਨੇ ਰੈਂਪ ਤੇ ਆਪਣੇ ਜਲਵੇ ਦਿਖਾਏ, ਜਦ ਕਿ ਪ੍ਰਸ਼ਨ ਉੱਤਰਾਂ ਦੇ ਦੌਰ ਵਿੱਚ ਪ੍ਰਤੀਯੋਗੀਆਂ ਦੀ ਬੁੱਧੀ ਦੀ ਪਰਖ ਕੀਤੀ ਗਈ| ਇਸ ਮੌਕੇ ਕਲਪਨਾ ਨੂੰ ਮਿਸ ਫਰੈਸ਼ਰ ਚੁਣਿਆ ਗਿਆ ਜਦੋਂਕਿ ਸੀਰਤ ਨੂੰ ਬੈੱਸਟ ਸਮਾਈਲ, ਨੀਤੂ ਨੂੰ ਫਰਸਟ ਰਨਰ ਅੱਪ ਅਤੇ ਕਨਿਕਾ ਨੂੰ ਬੈੱਸਟ ਡਰੈੱਸ ਚੁਣਿਆ ਗਿਆ| ਇਸ ਮੌਕੇ ਸੰਗੀਤਾ ਅਗਰਵਾਲ, ਡਾ. ਐਸ ਐਮ ਖੇੜਾ ਸਿੱਖਿਆ ਸਲਾਹਕਾਰ, ਡਾ. ਸੁਮਿਤਾ ਵਿੱਜ ਅਤੇ ਪ੍ਰੋ ਦਵਿੰਦਰ ਕੌਰ ਨੇ ਵੀ ਵਿਚਾਰ ਸਾਂਝੇ ਕੀਤੇ| ਸਮਾਗਮ ਦੇ ਅੰਤ ਵਿੱਚ ਭੰਗੜਾ ਪੇਸ਼ ਕੀਤਾ ਗਿਆ|

Leave a Reply

Your email address will not be published. Required fields are marked *